#CANADA

ਬਰੈਂਪਟਨ `ਚ ਅਸਲੇ ਸਮੇਤ 8 ਪੰਜਾਬੀ ਗ੍ਰਿਫ਼ਤਾਰ

ਟੋਰਾਂਟੋ, 5 ਅਕਤੂਬਰ (ਪੰਜਾਬ ਮੇਲ)- ਕੈਨੇਡਾ `ਚ ਪੰਜਾਬੀਆਂ ਦੇ ਚਹੇਤੇ ਸ਼ਹਿਰ ਬਰੈਂਪਟਨ `ਚ ਅਸਲੇ ਸਮੇਤ 8 ਪੰਜਾਬੀ ਮੁੰਡੇ ਗ੍ਰਿਫ਼ਤਾਰ ਕੀਤੇ ਗਏ ਹਨ। ਸ਼ਹਿਰ ਦੇ ਪੱਛਮ ਵਿਚ ਬੀਤੀ 2 ਅਕਤੂਬਰ ਨੂੰ ਰਾਤ ਸਮੇਂ ਗੋਲੀਆਂ ਚਲਾਉਣ ਦੀ ਘਟਨਾ ਵਾਪਰੀ ਸੀ ,ਜਿਸ ਦੀ ਜਾਂਚ ਮਗਰੋਂ ਪੁਲਿਸ ਨੇ ਅੱਜ ਇਕ ਘਰ ਵਿਚ ਛਾਪਾ ਮਾਰ ਕੇ ਜਪਨਦੀਪ ਸਿੰਘ, ਲਵਪ੍ਰੀਤ ਸਿੰਘ, ਰਾਜਨਪ੍ਰੀਤ ਸਿੰਘ, ਜਗਦੀਪ ਸਿੰਘ, ਏਕਮਜੋਤ ਰੰਧਾਵਾ, ਮਨਜਿੰਦਰ ਸਿੰਘ, ਹਰਪ੍ਰੀਤ ਸਿੰਘ, ਤੇ ਰਿਪਨਜੋਤ ਸਿੰਘ, ਬਿਨਾਂ ਲਾਈਸੈਂਸ ਤੋਂ ਅਸਲਾ ਰੱਖਣ ਦੇ ਦੋਸ਼ਾਂ ਵਿਚ ਕਾਬੂ ਕੀਤੇ ਹਨ। ਮੌਕੇ `ਤੇ ਵੱਡੀ ਗਿਣਤੀ ਵਿਚ ਪੁੱਜੇ ਪੁਲਿਸ ਵਾਲਿਆਂ ਨੇ ਘਰ ਦੇ ਅੰਦਰੋਂ 8 ਸ਼ੱਕੀ ਬਾਰਹ ਕੱਢੇ ਤੇ ਤਲਾਸ਼ੀ ਲਈ । ਲਾਈਸੈਂਸ ਤੋਂ ਬਿਨਾਂ ਰੱਖੇ ਪਿਸਤੌਲ ਅਤੇ ਰੋਂਦ ਜ਼ਬਤ ਕਰਨ ਦਾ ਦਾਅਵਾ ਕੀਤਾ। ਸਾਰੇ ਸ਼ੱਕੀਆਂ ਦੀਆਂ ਉਮਰਾਂ 21 ਤੋਂ 26 ਸਾਲ ਹੈ ।

Leave a comment