#EUROPE

ਬਰਤਾਨੀਆ ਦੇ ਸ਼ਹਿਰ ਕੋਵੈਂਟਰੀ ‘ਚ ਜਸਵੰਤ ਬਿਰਦੀ ਪਹਿਲੇ ਦਸਤਾਧਾਰੀ ਲਾਰਡ ਮੇਅਰ ਬਣੇ

ਲੰਡਨ, 23 ਮਈ (ਪੰਜਾਬ ਮੇਲ)- ਕੋਵੈਂਟਰੀ ਵਿਚ ਰਹਿਣ ਵਾਲੇ ਬਰਤਾਨਵੀ ਸਿੱਖ ਕੌਂਸਲਰ ਨੇ ਕੇਂਦਰੀ ਇੰਗਲੈਂਡ ਦੇ ਸ਼ਹਿਰ ਲਈ ਪਹਿਲਾ ਦਸਤਾਰਧਾਰੀ ਲਾਰਡ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਜਸਵੰਤ ਸਿੰਘ ਬਿਰਦੀ, ਜਿਨ੍ਹਾਂ ਦਾ ਜਨਮ ਪੰਜਾਬ ਵਿਚ ਹੋਇਆ ਸੀ ਅਤੇ ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਬਚਪਨ ਗੁਜ਼ਾਰਿਆ, 60 ਸਾਲ ਪਹਿਲਾਂ ਕੋਵੈਂਟਰੀ ਵਸ ਗਏ ਸਨ ਅਤੇ 16 ਸਾਲਾਂ ਤੱਕ ਸ਼ਹਿਰ ਵਿਚ ਕੌਂਸਲਰ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਨ੍ਹਾਂ ਨੇ ਹਾਲ ਹੀ ਵਿਚ ਲਾਰਡ ਮੇਅਰ ਦੇ ਆਪਣੇ ਨਵੇਂ ਅਹੁਦੇ ਦਾ ਰਸਮੀ ਕਾਰਜਭਾਰ ਆਪਣੀ ਪਤਨੀ ਕ੍ਰਿਸ਼ਨਾ ਦੇ ਨਾਲ ਸੰਭਾਲਿਆ।

Leave a comment