#OTHERS

ਬਰਤਾਨੀਆ ‘ਚ ਲੜਾਈ ਰੋਕ ਰਹੇ ਹੈਦਰਾਬਾਦ ਵਾਸੀ ਦੀ ਚਾਕੂ ਮਾਰ ਕੇ ਕਤਲ

ਹੈਦਰਾਬਾਦ, 4 ਅਕਤੂਬਰ (ਪੰਜਾਬ ਮੇਲ)- ਬਰਤਾਨੀਆ ਵਿਚ ਹੈਦਰਾਬਾਦ ਦੇ 65 ਸਾਲਾ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ। ਰਿਪੋਰਟਾਂ ਮੁਤਾਬਕ ਮੁਹੰਮਦ ਖਾਜਾ ਰਈਸੂਦੀਨ ਦੀ 30 ਸਤੰਬਰ ਨੂੰ ਵੈਸਟ ਯੌਰਕਸ਼ਾਇਰ ਦੇ ਲੀਡਜ਼ ਦੇ ਹਿੱਲ ਟਾਪ ਐਵੇਨਿਊ ਵਿਖੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਈਸੂਦੀਨ ਅਤੇ ਅਫ਼ਗਾਨ ਨਾਗਰਿਕ ਨੂੰ ਕਥਿਤ ਤੌਰ ‘ਤੇ ਦੋ ਅਣਪਛਾਤੇ ਵਿਅਕਤੀਆਂ ਨੇ ਝਗੜੇ ਦੌਰਾਨ ਮਾਰ ਦਿੱਤਾ। ਹਮਲਾਵਾਰ ਯੂਗਾਂਡਾ ਦੇ ਨਾਗਰਿਕ ਦੱਸੇ ਜਾਂਦੇ ਹਨ। ਰਈਸੂਦੀਨ ਦੀ ਜਾਨ ਉਦੋਂ ਗਈ ਜਦੋਂ ਉਹ ਅਫ਼ਗਾਨਿਸਤਾਨ ਅਤੇ ਯੂਗਾਂਡਾ ਵਾਸੀਆਂ ਵਿਚਾਲੇ ਲੜਾਈ ਨੂੰ ਹਟਾ ਰਿਹਾ ਸੀ। ਰਈਸੂਦੀਨ 2011 ਤੋਂ ਲੰਡਨ ਵਿਚ ਰਹਿ ਰਿਹਾ ਸੀ ਅਤੇ ਆਪਣੇ ਪਿੱਛੇ ਪਤਨੀ, ਇੱਕ ਧੀ ਅਤੇ ਇੱਕ ਪੁੱਤਰ ਛੱਡ ਗਿਆ ਹੈ। ਉਸ ਦਾ ਕਤਲ ਉਸ ਸਮੇਂ ਕਰ ਦਿੱਤਾ ਗਿਆ ਜਦੋਂ ਉਹ 5 ਅਕਤੂਬਰ ਨੂੰ ਆਪਣੀ ਧੀ ਦੇ ਵਿਆਹ ਲਈ ਭਾਰਤ ਆਉਣ ਦੀ ਤਿਆਰੀ ਕਰ ਰਿਹਾ ਸੀ।

Leave a comment