#EUROPE

ਬਰਤਾਨੀਆ ‘ਚ ਨਸ਼ੀਲੇ ਪਦਾਰਥਾਂ ਦੇ ਦੋਸ਼ੀ ਪੰਜਾਬੀ ਸਮੇਤ ਦੋ ਨੂੰ 12 ਸਾਲ ਦੀ ਕੈਦ

ਲੰਡਨ, 26 ਅਗਸਤ (ਪੰਜਾਬ ਮੇਲ)- ਬਰਤਾਨੀਆ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤੇ ਭਾਰਤੀ ਮੂਲ ਦੇ ਵਿਅਕਤੀ ਅਤੇ ਉਸ ਦੇ ਸਾਥੀ ਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਰਤਾਨੀਆ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਦੀ ਅਗਵਾਈ ‘ਚ ਇਸ ਸਬੰਧ ‘ਚ ਜਾਂਚ ਕੀਤੀ ਗਈ। ਕੇਸ ਮੁਤਾਬਕ ਭਾਰਤੀ ਮੂਲ ਦੇ ਸੰਦੀਪ ਸਿੰਘ ਰਾਏ (37) ਅਤੇ ਉਸ ਦਾ ਸਾਥੀ ਬਿਲੀ ਹੇਅਰੇ (43) ਸੰਗਠਤ ਅਪਰਾਧ ਸਮੂਹ ਨਾਲ ਸਬੰਧਤ ਸਨ। ਦੋਵੇਂ ਕਾਰਗੋ ਜਹਾਜ਼ ਰਾਹੀਂ ਮੈਕਸੀਕੋ ਤੋਂ ਯੂ.ਕੇ. ਵਿਚ 30 ਕਿਲੋਗ੍ਰਾਮ ਕੋਕੀਨ ਅਤੇ 30 ਕਿਲੋਗ੍ਰਾਮ ਐਮਫੇਟਾਮਾਈਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਵਿਚ ਸ਼ਾਮਲ ਸਨ। ਏਜੰਸੀ ਨੇ ਕਿਹਾ ਕਿ ਜੇ ਰਾਏ ਅਤੇ ਹੇਅਰੇ ਨੂੰ ਨਾ ਫੜਿਆ ਗਿਆ ਹੁੰਦਾ, ਤਾਂ ਉਹ ਵਾਰ-ਵਾਰ ਇਹ ਅਪਰਾਧ ਕਰਦੇ।

Leave a comment