ਲੰਡਨ, 19 ਅਕਤੂਬਰ (ਪੰਜਾਬ ਮੇਲ)- ਇੱਕ ਬਰਤਾਨਵੀ ਸਿੱਖ ਮਹਿਲਾ ਪੁਲਿਸ ਅਧਿਕਾਰੀ ਨੂੰ ਬਰਮਿੰਘਮ ਵਿੱਚ ਪਿਛਲੇ ਸਾਲ ਛੁੱਟੀ ‘ਤੇ ਰਹਿੰਦਿਆਂ ਇੱਕ ਝਗੜੇ ਦੌਰਾਨ 12 ਸਾਲਾ ਸਕੂਲੀ ਵਿਦਿਆਰਥੀ ਨੂੰ ਥੱਪੜ ਮਾਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੰਦਿਆਂ 12 ਮਹੀਨੇ ਸਮਾਜ ਸੇਵਾ ਕਰਨ ਦੀ ਸਜ਼ਾ ਸੁਣਾਈ ਗਈ ਹੈ। ਸ਼ਰਨਜੀਤ ਕੌਰ ਨੇ ਪਿਛਲੇ ਮਹੀਨੇ ਵੈਸਟ ਮਿਡਲੈਂਡਜ਼ ਪੁਲਿਸ ਕਾਂਸਟੇਬਲ (ਪੀ.ਸੀ.) ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਰਤਾਨੀਆ ਦੇ ਇੰਡੀਪੈਂਡੇਟ ਆਫਿਸ ਫਾਰ ਪੁਲਿਸ ਕੰਡਕਟ (ਆਈ.ਓ.ਪੀ.ਸੀ.) ਤਰਫ਼ੋਂ ਜਾਂਚ ਕੀਤੇ ਜਾਣ ਮਗਰੋਂ ਦੋਸ਼ੀ ਠਹਿਰਾਇਆ ਗਿਆ ਸੀ। ਪਿਛਲੇ ਹਫ਼ਤੇ 41 ਸਾਲਾ ਸ਼ਰਨਜੀਤ ਕੌਰ ਬਰਮਿੰਘਮ ਮੈਜਿਸਟਰੇਟ ਕੋਰਟ ਅੱਗੇ ਪੇਸ਼ ਹੋਈ ਸੀ, ਜਿਸ ਦੌਰਾਨ ਉਸ ਨੂੰ 12 ਮਹੀਨੇ ਦੀ ਸਮਾਜ ਸੇਵਾ ਦੀ ਸਜ਼ਾ ਸੁਣਾਈ ਗਈ ਹੈ।
ਬਰਤਾਨਵੀ ਸਿੱਖ ਮਹਿਲਾ ਪੁਲਿਸ ਅਧਿਕਾਰੀ ਨੂੰ ਵਿਦਿਆਰਥੀ ਨੂੰ ਥੱਪੜ ਮਾਰਨ ਦੇ ਦੋਸ਼ ਹੇਠ ਸਜ਼ਾ
