#EUROPE

ਬਰਤਾਨਵੀ ਅਰਬਪਤੀ ਸਮੇਤ ਟਾਈਟੈਨਿਕ ਦਾ ਮਲਬਾ ਵੇਖਣ ਗਏ 5 ਲੋਕ ਲਾਪਤਾ

ਲੰਡਨ, 21 ਜੂਨ (ਪੰਜਾਬ ਮੇਲ)- 1912 ‘ਚ ਸਮੁੰਦਰ ਵਿਚ ਡੁੱਬੇ ਟਾਈਟੈਨਕ ਜਹਾਜ਼ ਦੇ ਮਲਬੇ ਨੂੰ ਵੇਖਣ ਲਈ ਗਏ 5 ਲੋਕ ਸਮੁੰਦਰ ਵਿਚ ਲਾਪਤਾ ਹਨ। ਇਹ ਲੋਕ ਇਕ ਛੋਟੀ ਪਣਡੁੱਬੀ ‘ਚ ਸਵਾਰ ਸਨ। ਓਸੀਨਗੇਟ ਐਕਸਪੀਡੇਸਨਜ਼ ਕੰਪਨੀ ਵੱਲੋਂ ਟਾਈਟੈਨਕ ਜਹਾਜ਼ ਦਾ ਮਲਬਾ ਵਿਖਾਉਣ ਲਈ 8 ਦਿਨਾਂ ਦੀ ਸਮੁੰਦਰੀ ਸੈਰ ਕਰਵਾਈ ਜਾਂਦੀ ਹੈ ਅਤੇ ਇਸ ਦਾ ਪ੍ਰਤੀ ਵਿਅਕਤੀ 25,0000 ਅਮਰੀਕੀ ਡਾਲਰ ਖ਼ਰਚਾ ਹੈ। ਕੰਪਨੀ ਨੇ ਵੀ ਪਣਡੁੱਬੀ ਅਮਲੇ ਦੇ ਮੈਂਬਰ ਸਮੇਤ 5 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ। ਲਾਪਤਾ ਹੋਣ ਵਾਲੇ ਲੋਕਾਂ ‘ਚ ਬਰਤਾਨਵੀ ਅਰਬਪਤੀ ਹਮੇਸ਼ ਹਾਰਡਿੰਗ ਵੀ ਸ਼ਾਮਿਲ ਹੈ, ਜਿਸ ਨੇ ਭਾਰਤ ‘ਚ ਨਿਰੋਬੀਆ ਤੋਂ ਚੀਤੇ ਲਿਆਉਣ ਵਿਚ ਭਾਰਤ ਸਰਕਾਰ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਪਾਕਿਸਤਾਨੀ ਮੂਲ ਦਾ ਬਰਤਾਨਵੀ ਕਾਰੋਬਾਰੀ ਸ਼ਾਜ਼ਾਦਾ ਦਾਊਦ ਅਤੇ ਉਸ ਦਾ ਬੇਟਾ ਸੂਲੇਮਾਨ ਵੀ ਸ਼ਾਮਲ ਹੈ। ਖ਼ਬਰਾਂ ਅਨੁਸਾਰ ਐਤਵਾਰ ਨੂੰ ਐਟਲੈਂਟਿਕ ਦੇ ਮੱਧ ‘ਚ ਦਾਖਲ ਹੋਣ ਤੋਂ 1 ਘੰਟਾ 45 ਮਿੰਟ ਬਾਅਦ ਹੀ ਪਣਡੁੱਬੀ ਨਾਲੋਂ ਸੰਪਰਕ ਟੁੱਟ ਗਿਆ ਸੀ। ਯੂ.ਐੱਸ. ਕੋਸਟ ਗਾਰਡ ਦੇ ਰੀਅਰ ਐਡਮਿਰਲ ਜੌਨ ਮਾਉਗਰ ਨੇ ਕਿਹਾ ਉਨ੍ਹਾਂ ਕੋਲ ਤਿੰਨ ਕੁ ਹੋਰ ਦਿਨਾਂ ਦੀ ਆਕਸਜੀਨ ਹੋਵੇਗੀ।

Leave a comment