#OTHERS

ਫੰਡਾਂ ਦੀ ਘਾਟ ਕਾਰਨ ਅਫ਼ਗਾਨਿਸਤਾਨ ‘ਚ ਰਾਹਤ ‘ਚ ਭਾਰੀ ਕਟੌਤੀ ਲਈ ਹੋਣਾ ਪੈ ਰਿਹੈ ਮਜ਼ਬੂਰ : ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀਆਂ ਨੇ ਕਿਹਾ ਕਿ ਫੰਡਾਂ ਦੀ ਘਾਟ ਅਫ਼ਗਾਨਿਸਤਾਨ ਵਿਚ 21 ਮਿਲੀਅਨ ਤੋਂ ਵੱਧ ਲੋਕਾਂ ਲਈ ਰਾਹਤ ਵਿਚ ਕਮੀ ਲਈ ਮਜ਼ਬੂਰ ਕਰ ਰਹੀ ਹੈ। ਖ਼ਬਰ ਮੁਤਾਬਕ ਸੰਯੁਕਤ ਰਾਸ਼ਟਰ ਆਫ਼ਿਸ ਫ਼ਾਰ ਦਿ ਕੋਆਰਡੀਨੇਸ਼ਨ ਆਫ਼ ਹਿਊਮੈਨਟੇਰੀਅਨ ਅਫ਼ੇਅਰਜ਼ (ਓ.ਸੀ.ਐੱਚ.ਏ.) ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਾਲ ਦੇ ਅੱਧੇ ਤੋਂ ਵੱਧ ਸਮੇਂ ਦੌਰਾਨ ਅਫ਼ਗਾਨਿਸਤਾਨ ਨੂੰ ਲਗਭਗ ਅੱਧੀ ਆਬਾਦੀ ਲਈ 3.2 ਬਿਲੀਅਨ ਡਾਲਰ ਦੀ ਸਹਾਇਤਾ ਦੀ ਅਪੀਲ ਦੇ ਮੁਕਾਬਲੇ 25 ਫ਼ੀਸਦੀ ਤੋਂ ਵੀ ਘੱਟ ਰਕਮ ਮਿਲੀ ਹੈ।
ਓ.ਸੀ.ਐੱਚ.ਏ. ਨੇ ਕਿਹਾ ਕਿ ਸਾਨੂੰ 1.3 ਅਰਬ ਡਾਲਰ ਦੀ ਫੰਡਿੰਗ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬੇਲੋੜੇ ਸੋਮਿਆਂ ਕਾਰਨ ਕਈ ਪ੍ਰੋਗਰਾਮ ਪਹਿਲਾਂ ਹੀ ਖ਼ਤਮ ਹੋ ਚੁੱਕੇ ਹਨ ਅਤੇ ਕਾਫ਼ੀ ਹੱਦ ਤੱਕ ਘੱਟ ਹੋ ਗਏ ਹਨ। ਅਫ਼ਗਾਨਿਸਤਾਨ ਵਿਚ ਚਾਰ ਦਹਾਕਿਆਂ ਤੋਂ ਜ਼ਿਆਦਾ ਦੇ ਸੰਘਰਸ਼ ਅਤੇ ਅਸਥਿਰਤਾ ਤੋਂ ਬਾਅਦ ਅਫ਼ਗਾਨ-ਔਰਤਾਂ ਅਤੇ ਕੁੜੀਆਂ ਸਮੇਤ ਆਬਾਦੀ ਦੇ ਦੋ-ਤਿਹਾਈ ਹਿੱਸੇ ਨੂੰ ਮਨੁੱਖੀ ਅਤੇ ਸੁਰੱਖਿਆ ਸਹਾਇਤਾ ਦੀ ਲੋੜ ਹੈ।
2021 ‘ਚ ਤਾਲਿਬਾਨ ਦੇ ਸੱਤਾ ਵਿਚ ਪਰਤਣ ਤੋਂ ਬਾਅਦ ਤੋਂ 1.6 ਮਿਲੀਅਨ ਤੋਂ ਜ਼ਿਆਦਾ ਅਫ਼ਗਾਨ ਦੇਸ਼ ਛੱਡ ਕੇ ਭੱਜ ਗਏ ਹਨ, ਇਸ ਨਾਲ ਗੁਆਂਢੀ ਦੇਸ਼ਾਂ ‘ਚ ਅਫ਼ਗਾਨਾਂ ਦੀ ਕੁੱਲ ਗਿਣਤੀ 8.2 ਮਿਲੀਅਨ ਹੋ ਗਈ ਹੈ, ਜੋ ਦੁਨੀਆਂ ਵਿਚ ਸਭ ਤੋਂ ਵੱਡੀ ਸ਼ਰਨਾਰਥੀ ਸਥਿਤੀਆਂ ਵਿਚੋਂ ਇਕ ਹੈ।

Leave a comment