#AMERICA

ਫਿਲਾਡੇਲਫੀਆ ‘ਚ ਪੱਤਰਕਾਰ ਦੀ ਉਸ ਦੇ ਘਰ ‘ਚ ਹੀ ਗੋਲੀਆਂ ਮਾਰ ਕੇ ਹੱਤਿਆ

-ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ
ਫਿਲਾਡੇਲਫੀਆ, 4 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)-ਬੀਤੇ ਦਿਨ ਪੇਨਸਿਲਵੇਨੀਆ ਸੂਬੇ ਦੇ ਸ਼ਹਿਰ ਫਿਲਾਡੇਲਫੀਆ ਵਿਚ ਰਹਿੰਦੇ ਜੋਸ਼ ਕਰੂਗਰ ਨਾਮੀਂ ਇੱਕ ਫਰੀਲਾਂਸ ਪੱਤਰਕਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੱਤਰਕਾਰ ਜੋਸ਼ ਕਰੂਗਰ ਨੂੰ ਉਸਦੇ ਘਰ ਵਿਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਜੋ ਸਿਟੀ ਲਈ ਕੰਮ ਕਰਦਾ ਸੀ ਅਤੇ ਉਹ ਇੱਕ ਫਰੀਲਾਂਸ ਪੱਤਰਕਾਰ ਸੀ। ਸਥਾਨਕ ਅਧਿਕਾਰੀਆਂ ਅਨੁਸਾਰ, ਜੋਸ਼ ਕਰੂਗਰ, ਇੱਕ ਫਰੀਲਾਂਸ ਪੱਤਰਕਾਰ ਅਤੇ ਸ਼ਹਿਰ ਦੇ ਸਾਬਕਾ ਕਰਮਚਾਰੀ ਨੂੰ ਸੋਮਵਾਰ ਤੜਕੇ ਉਸਦੇ ਘਰ ਵਿਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਸਥਾਨਕ ਫਿਲਾਡੇਲਫੀਆ ਪੁਲਿਸ ਨੂੰ ਜਦੋਂ ਸੂਚਨਾ ਮਿਲੀ, ਤਾਂ ਉਹ ਦੁਪਿਹਰ ਦੇ 1:30 ਵਜੇ ਦੇ ਕਰੀਬ ਉਸਦੇ ਘਰ ਵਿਚ ਪੁੱਜੀ ਅਤੇ ਉਨ੍ਹਾਂ ਨੇ ਦੇਖਿਆ ਕਿ ਕਰੂਗਰ ਦੀ ਛਾਤੀ ਅਤੇ ਪੇਟ ਵਿਚ ਸੱਤ ਦੇ ਕਰੀਬ ਗੋਲੀਆਂ ਲੱਗੀਆਂ ਸਨ। ਪੁਲਿਸ ਨੇ ਦੱਸਿਆ ਕਿ ਉਸ ਨੂੰ ਸਥਾਨਕ ਪੇਨ ਪ੍ਰੈਸਬੀਟੇਰੀਅਨ ਮੈਡੀਕਲ ਸੈਂਟਰ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਵਿਚ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਨਾ ਹੀ ਕੋਈ ਹਥਿਆਰ ਬਰਾਮਦ ਹੋਇਆ ਹੈ। ਫਿਲਾਡੇਲਫੀਆ ਦੇ ਮੇਅਰ ਜਿਮ ਕੇਨੀ ਨੇ ਐਕਸ ‘ਤੇ ਲਿਖਿਆ, ”ਜੋਸ਼ ਕਰੂਗਰ ਦੀ ਮੌਤ ਦੇ ਨਾਲ ਸਾਨੂੰ ਬਹੁਤ ਵੱਡਾ ਸਦਮਾ ਪੁੱਜਾ ਹੈ।”

Leave a comment