#PUNJAB

ਪੱਤਰਕਾਰ, ਲੇਖਕ ਗੁਰਨੈਬ ਸਾਜਨ ਦੀ ਕਹਾਣੀ ਤੇ ਆਧਾਰਿਤ ਲਘੂ ਫ਼ਿਲਮ ‘ਬਿੱਕਰ ਵਿਚੋਲਾ’ ਹੋਵੇਗੀ 1 ਅਗਸਤ ਨੂੰ ਯੂ ਟਿਊਬ ਤੇ ਰਿਲੀਜ਼

ਸਾਜਨ ਪੰਜਾਬੀ ਫ਼ਿਲਮਜ਼ ਦੇ ਬੈਨਰ ਹੇਠ ਪੱਤਰਕਾਰ, ਲੇਖਕ ਗੁਰਨੈਬ ਸਾਜਨ ਦਿਉਣ ਦੀ ਕਹਾਣੀ ਤੇ ਆਧਾਰਿਤ ਪੰਜਾਬੀ ਲਘੂ ਫ਼ਿਲਮ , ਬਿੱਕਰ ਵਿਚੋਲਾ ਦੇ ਨਿਰਮਾਤਾ ਕਹਾਣੀਕਾਰ ਅਦਾਕਾਰ ਗੁਰਨੈਬ ਸਾਜਨ ਨੇ ਫ਼ਿਲਮ ਵਿੱਚ ਬਿੱਕਰ ਵਿਚੋਲੇ ਦਾ ਕਿਰਦਾਰ ਨਿਭਾਇਆ ਹੈ। ਗੁਰਨੈਬ ਸਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਕਲਮ
ਨੇ ਪੱਤਰਕਾਰੀ ਅਤੇ ਲੇਖਣੀ ਵਿੱਚ ਪਿਛਲੇ 30 ਸਾਲਾਂ ਤੋਂ ਹਾਸ਼ੀਏ ਤੇ ਧੱਕੇ ਜਾਂਦੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ, ਉਨ੍ਹਾਂ 35 ਸਾਲ ਫੋਟੋਗਰਾਫੀ ਵੀ ਕੀਤੀ ਹੈ । ਉਨ੍ਹਾਂ ਆਪਣੀ ਬੇਬਾਕ ਕਲਮ ਰਾਹੀਂ ਹਮੇਸ਼ਾ ਦੱਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਖੜ੍ਹਕੇ ਉਨ੍ਹਾਂ ਦੇ ਹੱਕਾਂ ਦੀ ਗੱਲ ਕੀਤੀ ਹੈ। ਨਕਾਰਾ ਹੋ ਚੁੱਕੇ ਸਿਸਟਮ, ਗੰਧਲੀ ਹੋ ਚੁੱਕੀ ਰਾਜਨੀਤੀ ਦੇ ਖ਼ਿਲਾਫ਼ ਕਲਮ ਅਜ਼ਮਾਈ ਕੀਤੀ ਹੈ। ਉਨ੍ਹਾਂ ਦੀ ਨਿਧੜਕ ਲੇਖਣੀ ਨੇ ਸੰਗੀਤਕ ਤੇ ਫ਼ਿਲਮ ਪੱਤਰਕਾਰੀ ਚ ਸ਼ਾਨਾਂਮੱਤੀਆ ਪ੍ਰਾਪਤੀਆ ਕੀਤੀਆਂ ਹਨ । ਉਨ੍ਹਾਂ ਵੱਲੋਂ ਪੰਜਾਬੀ ਵਿਰਸੇ ਦੀ ਗੱਲ ਕਰਦੀ ਪੰਜਾਬੀ ਲਘੂ ਫ਼ਿਲਮ, ਬਿੱਕਰ ਵਿਚੋਲਾ, ਲਿਖੀ ਗਈ ਹੈ। ਜਿਸ ਨੂੰ ਬਠਿੰਡਾ ਦੇ ਪਿੰਡ ਬਹਿਮਣ ਦੀਵਾਨਾ, ਹਰਰਾਏਪੁਰ ਵਿੱਚ ਫ਼ਿਲਮਾਇਆ ਜਾ ਚੁੱਕਾ ਹੈ ਅਤੇ ਫਿਲਮ ਦੇ ਤਕਨੀਕੀ ਕੰਮ ਵੀ ਮੁਕੰਮਲ ਹੋ ਚੁੱਕੇ ਹਨ। ਫ਼ਿਲਮ ਦੇ ਨਿਰਦੇਸ਼ਕ ਰਾਜਬਿੰਦਰ ਸ਼ਮੀਰ, ਸਿਨੇਮਾਟੋਗਰਾਫਰ ਰਾਜੂ ਜੈ ਸਿੰਘ, ਸਹਾਇਕ ਕੈਮਰਾਮੈਨ ਪੰਮਾ ਬੱਲੂਆਣਾ, ਸਹਾਇਕ ਨਿਰਦੇਸ਼ਕ ਰਾਜਵਿੰਦਰ ਸਾਜਨ, ਸੰਦੀਪ ਜਲੰਧਰ,ਗਗਨ ਦਿਉਣ, ਮੇਕ ਅੱਪ ਜਸਪਾਲ ਕੌਰ ਮਾਨ, ਐਡੀਟਰ ਮੈਜਿਕ ਇੰਦਰ ਹਨ। ਫ਼ਿਲਮ ਦੇ ਮੁੱਖ ਅਦਾਕਾਰਾਂ ਚੋਂ ਧੀਰਾ ਮਾਨ, ,ਗਗਨ ਦਿਉਣ ,ਸੋਫੀਆ ਸਿੰਘ, ਪਰਮਪ੍ਰੀਤ ਵਿਰਕ, ਬਲਜਿੰਦਰ ਕੌਰ ਵਿਰਕ, ਪ੍ਰਭਦੀਪ ਮਾਨ,ਹਰਪ੍ਰੀਤ ਬਹਿਮਣ, ਰਾਜਬਿੰਦਰ ਸ਼ਮੀਰ, ਪਰਮ ਸਿੱਧੂ, ਗੁਰਸੇਵਕ ਬੀੜ,ਰਾਜ ਸੋਨੀ,ਪਰੀ ਗਿੱਲ, ਸ਼ਮਸ਼ੇਰ ਮੱਲੀ, ਬਲਜਿੰਦਰ ਵਿਰਕ ਕਲਾਂ, ਕਮਲ ਬਰਨਾਲਾ , ਸੰਦੀਪ ਜਲੰਧਰ, ਹਰਜਿੰਦਰ ਰਣਸੀਂਹ ਕਲਾਂ, ਸਤਵੰਤ ਰਣਸੀਂਹ ਕਲਾਂ,ਵਤਨ ਮੀਆਂ,ਹਰਮਨ ਮੀਆਂ,,ਨਛੱਤਰ ਸਿੱਧੂ, ਕਰਨ ਗੋਨਿਆਣਾ, ਗੁਰਵਿੰਦਰ ਸ਼ਰਮਾਂ, ਜਗਤਾਰ ਮੁਲਤਾਨੀਆਂ, ਜਸਵਿੰਦਰ ਕਰਾਈਵਾਲਾ, ਜਗਤਾਰ ਰਤਨ ਭਾਈ ਰੂਪਾ, ਬੱਬੂ ਬੱਲੂਆਣਾ, ਗੁਰਸੇਵਕ ਹੁਸਨਰ,ਅਰਸ਼ਦੀਪ ਬੱਲੂਆਣਾ, ਮਿੰਟੂ ਦਿਉਣ,ਸੀਪਾ ਖੋਖਰ,ਮੋਹਣੀ ਗਿੱਲ,ਵਰਮਾ,ਗੁਰਨੂਰ ਮਾਨ,ਮਨਜਿੰਦਰ ਧਾਲੀਵਾਲ, ਬਲਜਿੰਦਰ ਕੌਰ ਵਿਰਕ, ਬਲਤੇਜ ਸਿੰਘ ਵਿਰਕ,ਬਲਜੀਤ ਕੌਰ ਬੁਲਾਡੇਵਾਲਾ,ਅਮਨਜੀਤ ਕੌਰ ਬੁਲਾਡੇਵਾਲਾ,ਬਾਲ ਕਲਾਕਾਰ ਮਹਿਤਾਬ ਗਿੱਲ, ਅਵਨੂਰ ਨੂਰ,ਪ੍ਰੀਤਮ ਗਿੱਲ,ਕਹਾਣੀਕਾਰ ਗੁਰਨੈਬ ਸਾਜਨ ਨੇ ਦੱਸਿਆ ਕਿ ਚਿਰਾਂ ਤੋਂ ਦਿਲ ਚ ਸੰਜੋਏ ਸੁਪਨੇ ਨੂੰ ਸੱਚ ਕਰਨ ਲਈ ਆਪਣੇ ਵੱਲੋਂ ਦੋ ਰੂਹਾਂ ਨੂੰ ਮਿਲਾਉਣ ਵਾਲੇ ਵਿਚੋਲੇ ਨੂੰ ਕੇਂਦਰ ਵਿੱਚ ਰੱਖ ਕੇ ਲਿਖੀ ਕਹਾਣੀ ਨੂੰ ਫ਼ਿਲਮ ਦਾ ਅਮਲੀ ਜਾਮਾ ਪਹਿਨਾਕੇ ਲਘੂ ਫ਼ਿਲਮ‌ ਬਿੱਕਰ ਵਿਚੋਲਾ 1ਅਗਸਤ 2023 ਨੂੰ ਯੂ ਟਿਊਬ ਚੈਨਲ sajanpunjabi tv ਤੇ ਸ਼ਾਮ 5 ਵਜੇ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਜਾ ਰਿਹਾ ਹੈ।ਫ਼ਿਲਮ ਵਿੱਚ ਨਿਰੋਈ ਸਿਹਤ ਮਿਸ਼ਨ ਦੇ ਲੇਖਕ ਖੋਜੀ ਸੰਜੀਵ ਸੇਤੀਆ ਨੇ ਆਪਣੀ ਟੀਮ ਨਾਲ ਪਲੀਤ ਹੋ ਰਹੇ ਪਾਣੀਆਂ ਨੂੰ ਬਚਾਉਣ ਦਾ ਸੱਦਾ ਦਿੱਤਾ ਹੈ। ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰ ਤੇ ਜਵਾਨੀ ਦੀ ਗੱਲ ਕਰਦੀ ਇਹ ਫ਼ਿਲਮ ਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਦੇਖਣ ਨਾਲ ਤੁਹਾਡਾ ਮਾਣ ਨਾਲ ਸਿਰ ਉੱਚਾ ਹੋਵੇਗਾ। ਪੁਰਾਤਨ ਵਿਆਹ ਸ਼ਾਦੀਆਂ ਮੌਕੇ ਨਾਨਕਿਆਂ ਦਾ ਬੰਬੀਹਾ,ਗਿੱਧਾ, ਭੰਗੜਾ ਰਾਹੀਂ ਆਪਣੇ ਵਿਰਸੇ ਨਾਲ ਜੁੜਕੇ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣ ਦੀ ਗੱਲ ਕੀਤੀ ਗਈ ਹੈ। ਦੋ ਰੂਹਾਂ ਨੂੰ ਮਿਲਾਉਣ ਵਾਲੇ ਵਿਚੋਲੇ ਦੇ ਆਸ ਪਾਸ ਘੁੰਮਦੀ ਕਹਾਣੀ ਰਾਹੀਂ ਵਿਚੋਲੇ ਵੱਲੋਂ ਕਰਵਾਏ ਗਏ ਰਿਸ਼ਤੇ ਨੂੰ ਨੇਪਰੇ ਚਾੜ੍ਹਨ ਲਈ ਵਿਚੋਲੇ ਨੂੰ ਕਿਹੜੀਆਂ ਮੁਸ਼ਕਿਲਾਂ ਵਿੱਚੋਂ ਗੁਜਰਨਾ ਪੈਂਦਾ ਹੈ।ਇਸ ਸਭ ਨੂੰ ਫਿਲਮ ਦਾ ਹਿੱਸਾ ਬਣਾਇਆ ਗਿਆ ਹੈ। ਫ਼ਿਲਮ ਬਿੱਕਰ ਵਿਚੋਲਾ ਵਿੱਚ ਹਰ ਰੰਗ ਦੇਖਣ ਨੂੰ ਮਿਲੇਗਾ।

Leave a comment