#CANADA

ਪੱਤਰਕਾਰ ਗੁਰਦੀਪ ਸਿੰਘ ਗਰੇਵਾਲ ਅਤੇ ਜਸਵੰਤ ਸਿੰਘ ਢਿਲੋਂ ਦੇ ਬੱਚੇ ਵਿਆਹ ਦੇ ਬੰਧਨ ‘ਚ ਬੱਝੇ

ਵੈਨਕੂਟਰ, 25 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਬੀਤੇ ਸ਼ਨੀਵਾਰ ਵੈਨਕੂਵਰ ਬੀ.ਸੀ. ਦੇ ਪੁਰਾਣੇ ਗੁਰੂਘਰ ਗੁਰਦੁਆਰਾ ਅਕਾਲੀ ਸਿੰਘ ਵਿਖੇ ਉੱਘੇ ਪੱਤਰਕਾਰ ਸ. ਗੁਰਦੀਪ ਸਿੰਘ ਗਰੇਵਾਲ ਅਤੇ ਸਰਦਾਰਨੀ ਬਲਜਿੰਦਰ ਕੌਰ ਗਰੇਵਾਲ ਦੇ ਬੇਟੇ ਹਰਜੀਤ ਸਿੰਘ ਗਰੇਵਾਲ ਦਾ ਸ਼ੁੱਭ ਵਿਆਹ ਸ. ਜਸਵੰਤ ਸਿੰਘ ਢਿੱਲੋਂ ਅਤੇ ਸਰਦਾਰਨੀ ਹਰਪ੍ਰੀਤ ਕੌਰ ਢਿੱਲੋਂ ਦੀ ਬੇਟੀ ਗੁਰਲੀਨ ਕੌਰ ਢਿੱਲੋਂ ਜਿਹੜੀ ਕਿ ਹੁਣ ਗਰੇਵਾਲ ਬਣ ਚੁੱਕੀ ਹੈ, ਨਾਲ ਸਿੱਖੀ ਰਹੁ-ਰੀਤਾਂ ਮੁਤਾਬਕ ਹੋਇਆ। ਇਸ ਮੌਕੇ ਇਲਾਕੇ ਦੀਆਂ ਮੀਡੀਏ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ।
ਇਸ ਵਿਆਹ ਵਿਚ ਹੋਰ ਪਤਵੰਤੇ ਸੱਜਣਾਂ ਤੋਂ ਇਲਾਵਾ ਕੈਨੇਡਾ ਦੇ ਸਿਰਕੱਢ ਰਾਜਨੀਤਿਕ ਲੀਡਰ ਨੇ ਵੀ ਸ਼ਿਰਕਤ ਕੀਤੀ ਅਤੇ ਅਨੰਦ ਕਾਰਜ ਦੀ ਰਸਮ ਮਗਰੋਂ ਬੀ.ਸੀ. ਦੇ ਹੈਲਥ ਮਨਿਸਟਰ ਐਡਰੀਅਨ ਡਿਕਸ ਨੇ ਵਿਆਹੁਤਾ ਜੋੜੀ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਬੇਟੀ ਗੁਰਲੀਨ ਦੇ ਨਾਨਾ ਜੀ ਸ. ਗੁਰਨਾਮ ਸਿੰਘ ਖੰਘੂੜਾ ਨੇ ਸਿੱਖਿਆ ਬੋਲੀ ਅਤੇ ਕੈਲੀਫੋਰਨੀਆ ਤੋਂ ਪੱਤਰਕਾਰ ਨੀਟਾ ਮਾਛੀਕੇ ਨੇ ਦੋਹਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ। ਹਫ਼ਤਾ ਭਰ ਚੱਲੇ ਵਿਆਹ ਦੌਰਾਨ ਰਿਸ਼ਤੇਦਾਰ-ਮਿੱਤਰ ਇੰਗਲੈਂਡ, ਆਸਟਰੇਲੀਆ, ਇੰਡੀਆ, ਅਮਰੀਕਾ ਅਤੇ ਕੈਨੇਡਾ ਦੇ ਵੱਖੋ-ਵੱਖ ਸ਼ਹਿਰਾਂ ਤੋਂ ਦੋਹਾਂ ਪਰਿਵਾਰਾਂ ਦੀਆਂ ਖੁਸ਼ੀਆਂ ਵਿਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ।

Leave a comment