#AMERICA

ਪੱਤਰਕਾਰ ਕੁਲਵੰਤ ਊੱਭੀ ਧਾਲੀਆਂ ਦੇ ਪੁੱਤਰ ਬਣੇ ਡਿਪਟੀ ਸ਼ੈਰਿਫ

ਫਰਿਜ਼ਨੋ, 17 ਮਈ (ਨੀਟਾ ਮਾਛੀਕੇ/ਪੰਜਾਬ ਮੇਲ)- ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ ਰਾਹੀਂ ਪੱਤਰਕਾਰਤਾ ਵਿਚ ਸੇਵਾਵਾਂ ਨਿਭਾਉਣ ਵਾਲੇ ਕੁਲਵੰਤ ਊੱਭੀ ਧਾਲੀਆਂ ਦੇ ਹੋਣਹਾਰ ਸਪੁੱਤਰ ਇਕਰਾਜ ਸਿੰਘ ਊੱਭੀ ਨੇ ਫਰਿਜ਼ਨੋ ਸ਼ੈਰਿਫ ਕਰਿਮੀਨੌਲਜੀ 108 ਅਕੈਡਮੀ ਤੋ ਗ੍ਰੈਜੂਏਟ ਹੋ ਕੇ ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਇੱਥੇ ਵੀ ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਇਹ ਮੱਲ ਪੂਰੇ ਸਿੱਖੀ ਸਰੂਪ ਵਿਚ ਰਹਿਕੇ ਮਾਰੀ ਤੇ ਬਹੁਤ ਜਲਦ ਉਹ ਡਿਪਟੀ ਸ਼ੈਰਿਫ ਦੇ ਤੌਰ ‘ਤੇ ਸੇਵਾਵਾਂ ਦੇਣਗੇ। ਇਸ ਖੁਸ਼ੀ ਦੇ ਮੌਕੇ ‘ਤੇ ਹਰ ਕੋਈ ਊੱਭੀ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ, ਇਸ ਬੱਚੇ ਲਈ ਸ਼ੁੱਭਕਾਮਨਾਵਾਂ ਭੇਜ ਰਿਹਾ ਹੈ ਅਤੇ ਆਸ ਕਰਦੇ ਹਾਂ ਕਿ ਇਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਕੇ ਭਾਈਚਾਰੇ ਦਾ ਸਿਰ ਫ਼ਖਰ ਨਾਲ ਉੱਚਾ ਕਰਦਾ ਰਹੇਗਾ।

Leave a comment