#INDIA

ਪੱਛਮੀ ਬੰਗਾਲ ‘ਚ ਪੰਚਾਇਤ ਚੋਣਾਂ ਲਈ ਵੋਟਿੰਗ, ਹਿੰਸਾ ‘ਚ 11 ਮੌਤਾਂ ਤੇ ਕਈ ਜ਼ਖ਼ਮੀ

ਕੋਲਕਾਤਾ, 8 ਜੁਲਾਈ (ਪੰਜਾਬ ਮੇਲ)- ਪੱਛਮੀ ਬੰਗਾਲ ਵਿਚ ਤਿੰਨ ਪੱਧਰੀ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ ਜਾਰੀ ਹੈ, ਜਦਕਿ ਰਾਜ ਵਿਚ ਚੋਣਾਂ ਨਾਲ ਸਬੰਧਤ ਹਿੰਸਾ ਵਿਚ ਬੀਤੀ ਰਾਤ ਤੋਂ ਹੁਣ ਤੱਕ 11 ਜਾਨਾਂ ਜਾ ਚੁੱਕੀਆਂ ਹਨ। ਮਰਨ ਵਾਲਿਆਂ ਵਿਚ ਸੱਤਾਧਾਰੀ ਟੀ.ਐੱਮ.ਸੀ. ਦੇ 6, ਭਾਜਪਾ, ਸੀ.ਪੀ.ਐੱਮ., ਕਾਂਗਰਸ, ਆਈ.ਐੱਸ.ਐੱਫ. ਦਾ ਇਕ-ਇਕ ਸਮਰਥਕ ਤੇ ਇਕ ਨਾਮੂਲਮ ਵਿਅਕਤੀ ਸ਼ਾਮਲ ਹੈ। ਇਸ ਦੌਰਾਨ ਕਈ ਵਿਅਕਤ ਜ਼ਖ਼ਮੀ ਵੀ ਹੋਏ ਹਨ। ਸੂਬੇ ਦੇ ਪੇਂਡੂ ਖੇਤਰਾਂ ਦੀਆਂ 73,887 ਸੀਟਾਂ ‘ਤੇ ਸਵੇਰੇ 7 ਵਜੇ ਮਤਦਾਨ ਸ਼ੁਰੂ ਹੋਇਆ ਅਤੇ 5.67 ਕਰੋੜ ਲੋਕ 2.06 ਲੱਖ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।

Leave a comment