#PUNJAB

ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅੰਤਰਰਾਸ਼ਟਰੀ ਕਾਵਿ ਮਿਲਣੀ ਯਾਦਗਾਰੀ ਹੋ ਨਿਬੜੀ “

ਚੰਡੀਗੜ੍ਹ, 12 ਅਕਤੂਬਰ (ਪੰਜਾਬ ਮੇਲ)- ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸਾਂਝੇ ਤੌਰ ਤੇ ਮਹੀਨਾਵਾਰ ਅੰਤਰਰਾਸ਼ਟਰੀ ਆਨਲਾਈਨ ਕਾਵਿ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਰਮਿੰਦਰ ਵਾਲੀਆ ਰੰਮੀ ਅਤੇ ਡਾ ਸਰਬਜੀਤ ਕੌਰ ਸੋਹਲ ਦੀ ਅਗਵਾਈ ਵਿੱਚ ਹੋਈ ਇਸ ਕਾਵਿ ਮਿਲਣੀ ਵਿੱਚ ਪ੍ਰਸਿੱਧ ਪੰਜਾਬੀ ਲੇਖਕ ਡਾ ਉਂਕਾਰ ਪ੍ਰੀਤ ਟਰਾਂਟੋ ਤੋਂ,ਡਾ ਨਿਹਾਇਦ ਖੁਰਸ਼ੀਦ ਪਾਕਿਸਤਾਨ ਤੋਂ ਅਤੇ ਡਾ ਜਸਪਾਲ ਕੌਰ ਦਿੱਲੀ ਤੋਂ
ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਇਸ ਮੌਕੇ ਸਭ ਨੂੰ ਜੀ ਆਇਆਂ ਆਖਿਆ। ਉਹਨਾਂ ਨੇ ਇਸ ਸਾਂਝੇ ਉਪਰਾਲੇ ਵਿੱਚ ਵੱਖ ਵੱਖ ਦੇਸ਼ਾਂ ਤੋਂ ਸ਼ਾਮਲ ਕਵੀਆਂ ਦੀਆਂ ਰਚਨਾਵਾਂ ਨੂੰ ਸਮਾਜ ਲਈ ਮਾਰਗ ਦਰਸ਼ਨ ਕਰਨ ਵਾਲੀਆਂ ਦੱਸਿਆ। ਉਹਨਾਂ ਰਮਿੰਦਰ ਵਾਲੀਆ ਰੰਮੀ ਦੇ ਯਤਨਾਂ ਦੀ ਸ਼ਲਾਘਾ ਕੀਤੀ , ਜੋਕਿ ਚਾਰ ਸਾਲ ਤੋਂ ਲਗਾਤਾਰ ਇਹ ਪ੍ਰੋਗਰਾਮ ਕਰਾ ਰਹੇ ਹਨ ।
ਇਸ ਮੌਕੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਪ੍ਰਧਾਨ ਰਿੰਟੂ ਭਾਟੀਆ ਨੇ ਇਸ ਕਾਵਿ ਮਿਲਣੀ ਦਾ ਮੰਚ ਸੰਚਾਲਨ ਕੀਤਾ ਜੋ ਬਹੁਤ ਕਾਬਿਲੇ ਤਾਰੀਫ਼ ਸੀ ਅਤੇ ਖੁਦ ਵੀ ਇਕ ਸੂਫੀ ਰਚਨਾ ਤਰੁਨੰਮ ਵਿੱਚ ਸੁਣਾਈ। ਪ੍ਰੋਗਰਾਮ ਦਾ ਆਗਾਜ਼ ਨਿਰੰਜਨ ਸਿੰਘ ਪ੍ਰੇਮੀ ਦੀ ਰਚਨਾ ਨਾਲ ਹੋਇਆ। ਪ੍ਰਿੰਸੀਪਲ ਡਾ ਅਰਮਾਨ ਪ੍ਰੀਤ ਨੇ ਮਾਂ ਬੋਲੀ ਦੇ ਪਿਆਰ ਵਿਚ ਭਿੱਜੀ ਕਵਿਤਾ ਸੁਣਾਈ।ਟੋਰਾਂਟੋ ਦੇ ਨਾਮਵਰ ਸ਼ਾਇਰ ਡਾ ਉਂਕਾਰ ਪ੍ਰੀਤ ਨੇ ਅੱਜ ਕੱਲ ਮੈਨੂੰ ਕੀ ਹੋ ਗਿਆ ਭਾਵਪੂਰਤ ਨਜ਼ਮ ਸੁਣਾਈ ਅਤੇ ਗ਼ਜ਼ਲ ਵੀ ਪੇਸ਼ ਕੀਤੀ। ਡਾ ਜਸਪਾਲ ਕੌਰ ਨੇ ਆਪਣੇ ਸੰਬੋਧਨ ਵਿਚ ਇਸ ਕਾਵਿ ਮਿਲਣੀ ਦੀ ਸ਼ਲਾਘਾ ਕਰਦਿਆਂ ਇਸ ਵਿਚ ਸ਼ਾਮਿਲ ਹੋਣ ਨੂੰ ਆਪਣਾ ਸੁਭਾਗ ਮੰਨਿਆ।ਇਟਲੀ ਤੋਂ ਕਰਮਜੀਤ ਰਾਣਾ ਨੇ ਵਿਧਵਾ ਔਰਤ ਦੀ ਮਾਨਸਿਕਤਾ ਨਾਲ ਜੁੜੀ ਰਚਨਾ ਸੁਣਾਈ। ਸਿੱਕੀ ਝੱਜੀ ਪਿੰਡ ਵਾਲਾ ਨੇ ਡਾਲਰਾਂ ਦੀ ਦੌੜ ਕਵਿਤਾ ਰਾਹੀਂ ਵਿਦੇਸ਼ੀ ਵੱਸਦੇ ਭਾਰਤੀਆਂ ਦੇ ਬਾਰੇ ਵਿੱਚ ਲਿਖੀ ਆਪਣੀ ਰਚਨਾ ਸਾਂਝੀ ਕੀਤੀ।ਡਾ ਨਿਗਾਹਿਤ ਖੁਰਸ਼ੀਦ ਨੇ ਇਸ ਕਾਵਿ ਮਿਲਣੀ ਵਿੱਚ ਸ਼ਾਮਲ ਹੋਣ ਤੇ ਖੁਸ਼ੀ ਪ੍ਰਗਟ ਕਰਦਿਆਂ ‘ਤਾਰੇ ਮੇਰੇ ਸਾਥੀ ਬਣ ਗਏ ‘ ਖੂਬਸੂਰਤ ਨਜ਼ਮ ਸੁਣਾਈ। ਇਹਨਾਂ ਕਵੀਆਂ ਤੋਂ ਇਲਾਵਾ ਮਨ ਮਾਨ, ਕਮਲ ਪੀ ਐਚ ਡੀ ਖੋਜਾਰਥੀ ਜੋਕਿ ਪਰਵਾਸੀ ਗ਼ਜ਼ਲ ਤੇ ਕੰਮ ਕਰ ਰਹੇ ਹਨ , ਸੁਖਦੀਪ ਬਿਰਧਨੋ , ਯਾਦਵਿੰਦਰ ਸਿੰਘ ਬਾਗੀ, ਸੁਰਜੀਤ ਸਿਰੜੀ,ਡਾ ਨਿਰਮਲਜੀਤ ਨਿਰਮ ਜੋਸ਼ਨ , ਵਿਜੇਤਾ ਭਾਰਦਵਾਜ , ਕਵੀ ਪ੍ਰੇਮ ਕ੍ਰਿਸ਼ਨ ਤੇ ਕੁਲਵਿੰਦਰ ਸਿੰਘ ਗਾਖਲ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਸੁਣਾਈਆਂ। ਅੰਤ ਵਿੱਚ ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰੰਬਧਕ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਨੇ ਅਤੇ ਪ੍ਰੋ ਕੁਲਜੀਤ ਕੌਰ ਮੀਤ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਨੇ ਸਭ ਕਵੀਆਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਪ੍ਰੋ ਕੁਲਜੀਤ ਕੌਰ ਜੀ ਨੇ ਮੀਟਿੰਗ ਨੂੰ ਸਮਅੱਪ ਵੀ ਕੀਤਾ । ਇਸ ਕਾਵਿ ਮਿਲਣੀ ਵਿੱਚ ਡਾ ਬਲਜੀਤ ਕੌਰ ਰਿਆੜ , ਡਾ ਸਤਿੰਦਰ ਕੌਰ ਕਾਹਲੋਂ ਗੁਰਬਖਸ਼ ਕੌਰ , ਅਮਰ ਕੌਰ ਬੇਦੀ , ਇਟਲੀ ਤੋਂ ਪ੍ਰੋ ਜਸਪਾਲ ਸਿੰਘ,ਪੂਰਨ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਤੇ ਦੇਸ਼ਾਂ ਵਿਦੇਸ਼ਾਂ ਤੋਂ ਬਹੁਤਾਤ ਦੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਹੋਏ।ਇਹ ਰਿਪੋਰਟ ਪ੍ਰੋ ਕੁਲਜੀਤ ਜੀ ਨੇ ਸਾਂਝੀ ਕੀਤੀ ।

Leave a comment