#PUNJAB

ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਸਦਾ ਲਈ ਯਾਦਗਾਰੀ ਹੋ ਨਿਬੜਿਆ

20 ਜੁਲਾਈ (ਰਮਿੰਦਰ ਰੰਮੀ/ ਪੰਜਾਬ ਮੇਲ)- 16 ਜੁਲਾਈ ਐਤਵਾਰ ਨੂੰ ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਡਾ ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਡਮੀ ਵੱਲੋਂ ਵੈਬੀਨਾਰ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਿਹਾ ਗਿਆ ਤੇ ਪ੍ਰਧਾਨ ਰਿੰਟੂ ਭਾਟੀਆ ਜੀ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਸ਼ਿਵ ਕੁਮਾਰ ਬਟਾਲਵੀ ਦੇ ਇੱਕ ਗੀਤ ਨਾਲ ਵੈਬੀਨਾਰ ਦਾ ਆਗਾਜ਼ ਕੀਤਾ । ਰਿੰਟੂ ਜੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੀਫ਼ ਐਡਵਾਈਜ਼ਰ ਤੇ ਮਾਡਰੇਟਰ ਸ ਪਿਆਰਾ ਸਿੰਘ ਕੁੱਦੋਵਾਲ ਜੀ ਨੂੰ ਪ੍ਰੋਗਰਾਮ ਦਾ ਸੰਚਾਲਨ ਕਰਨ ਲਈ ਕਿਹਾ ਗਿਆ ।

ਸ. ਪਿਆਰਾ ਸਿੰਘ ਕੁੱਦੋਵਾਲ ਜੀ ਨੇ ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਬਾਰੇ ਵਿੱਚ ਸੰਖੇਪ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ।ਮੁੱਖ ਮਹਿਮਾਨ ਡਾ ਹਰਜੀਤ ਸਿੰਘ ਸੱਧਰ ਜੀ ਤੇ ਡਾ ਦਵਿੰਦਰ ਸੈਫੀ ਜੀ , ਵਿਸ਼ੇਸ਼ ਮਹਿਮਾਨ ਡਾ ਜਸਪਾਲ ਸਿੰਘ ਦੇਸੂਵੀ , ਡਾ ਰਾਕੇਸ਼ ਤਿਲਕ ਰਾਜ , ਡਾ ਪੁਸ਼ਵਿੰਦਰ ਕੌਰ ਖੋਖਰ ਤੇ ਡਾ ਸਤਿੰਦਰ ਕੌਰ ਕਾਹਲੋਂ ਤੇ ਨਾਮਵਰ ਸਤਿਕਾਰਿਤ ਕਵੀਜਨ ਹਰਦਮ ਮਾਨ , ਡਾ ਅਮਨਦੀਪ ਕੌਰ ਬਰਾੜ , ਗੁਰਚਰਨ ਸਿੰਘ ਜੋਗੀ , ਰਾਜ ਲਾਲੀ , ਇਕਬਾਲ ਬਰਾੜ , ਅਮਰਜੀਤ ਪੰਛੀ , ਸੁਖਦੀਪ ਕੌਰ ਬਿਰਧਨੋ , ਪਰਜਿੰਦਰ ਕੌਰ ਕਲੇਰ ਤੇ ਬਲਜਿੰਦਰ ਕੌਰ ਦੀ ਰਸਮੀ ਜਾਣ ਪਹਿਚਾਣ ਕਰਾਉਂਦੇ ਹੋਏ ਸੱਭ ਨੂੰ ਆਪਣੀ ਵਾਰੀ ਤੇ ਰਚਨਾ ਪੇਸ਼ ਕਰਨ ਲਈ ਕਿਹਾ ਗਿਆ । ਜ਼ਿਆਦਾ ਕਵੀਆਂ ਨੇ ਆਪਣੀਆਂ ਰਚਨਾਵਾਂ ਨੂੰ ਤਰੁੰਨਮ ਵਿੱਚ ਪੇਸ਼ ਕੀਤਾ । ਜ਼ਿਆਦਾ ਸ਼ਾਇਰਾਂ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਨੂੰ ਬਹੁਤ ਸੁਰੀਲੇ ਸੁਰਾਂ ਵਿੱਚ ਪੇਸ਼ ਕੀਤਾ । ਸੰਚਾਲਕ ਸ ਪਿਆਰਾ ਸਿੰਘ ਕੁੱਦੋਵਾਲ ਜੀ ਨੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ , ਬਹੁਤ ਸੰਜਮ ਤੇ ਹਲੀਮੀ ਵਿੱਚ ਪ੍ਰੋਗਰਾਮ ਦਾ ਸੰਚਾਲਨ ਕੀਤਾ , ਜੋਕਿ ਕਾਬਿਲੇ ਤਾਰੀਫ਼ ਸੀ ।ਸੱਭ ਸ਼ਾਇਰਾਂ ਦੀਆਂ ਰਚਨਾਵਾਂ ਤੇ ਪੇਸ਼ਕਾਰੀ ਬਾਕਮਾਲ ਸੀ । ਡੇਢ ਘੰਟੇ ਵਿੱਚ ਸੱਭ ਸ਼ਾਇਰਾਂ ਦੀਆਂ ਰਚਨਾਵਾਂ ਦੀ ਪੇਸ਼ਕਾਰੀ ਦੇ ਬਾਦ ਵੈਬੀਨਾਰ ਵਿੱਚ ਹਾਜ਼ਰੀਨ ਹੋਰ ਵੀ ਸ਼ਾਇਰਾਂ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਪੇਸ਼ਕਾਰੀ ਕੀਤੀ । ਦੇਸ਼ਾਂ ਵਿਦੇਸ਼ਾਂ ਤੋਂ ਬਹੁਤਾਤ ਵਿੱਚ ਨਾਮਵਰ ਸ਼ਖ਼ਸੀਅਤਾਂ , ਸਾਹਿਤਕਾਰਾਂ ਤੇ ਸ਼ਾਇਰਾਂ ਨੇ ਸ਼ਿਰਕਤ ਕੀਤੀ । ਤਿੰਨ ਘੰਟੇ ਸੱਭ ਮੈਂਬਰਜ਼ ਮੰਤਰ ਮੁਗਧ ਹੋ ਬੈਠੇ ਰਹੇ ਤੇ ਹਰੇਕ ਸ਼ਾਇਰ ਦੀ ਰਚਨਾ ਨੂੰ ਉਹਨਾਂ ਨੇ ਕੀਲ ਕੇ ਰੱਖਿਆ । ਵਿਜੇਤਾ ਭਾਰਦਵਾਜ , ਲਕਸ਼ਰੀ ਰਾਮ ਜਾਖੂ , ਪਰਮਜੀਤ ਕੌਰ ਜੈਸਵਾਲ , ਇਕਬਾਲ ਸਿੰਘ ਪੁੜੈਣ ਜੀ ਨੇ ਵੀ ਆਪਣੀਆਂ ਰਚਨਾਵਾਂ ਨੂੰ ਪੇਸ਼ ਕੀਤਾ । ਡਾ ਨੈਬ ਸਿੰਘ ਮੰਡੇਰ ਤੇ ਪੂਨਮ ਸਿੰਘ ਪ੍ਰੀਤਲੜੀ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਕੈਨੇਡਾ ਤੋਂ ਸ ਹਰਦਿਆਲ ਸਿੰਘ ਝੀਤਾ , ਨਿਰਵੈਲ ਸਿੰਘ ਅਰੋੜਾ , ਦਲਬੀਰ ਸਿੰਘ ਕਥੂਰੀਆ ਤੇ ਰਵਿੰਦਰ ਸਿੰਘ ਕੰਗ ਜੀ ਤੇ ਨਦੀਮ ਅਫ਼ਜ਼ਲ ਨੇ ਵਿਸ਼ੇਸ਼ ਤੋਰ ਤੇ ਇਸ ਵੈਬੀਨਾਰ ਵਿੱਚ ਆਪਣੀ ਸ਼ਮੂਲੀਅਤ ਕੀਤੀ । ਸੁਰਜੀਤ ਕੌਰ ਤੇ ਰਮਿੰਦਰ ਰੰਮੀ ਨੇ ਵੀ ਆਪਣੀਆਂ ਰਚਨਾਵਾਂ ਸੁਣਾ ਕੇ ਵੈਬੀਨਾਰ ਵਿੱਚ ਆਪਣੀ ਹਾਜ਼ਰੀ ਲੁਆਈ । ਸ ਪਿਆਰਾ ਸਿੰਘ ਕੁੱਦੋਵਾਲ ਜੀ ਨੇ ਵੀ ਸ਼ਿਵ ਦੀ ਰਚਨਾ ਆਪਣੀ ਮਿੱਠੀ ਅਵਾਜ਼ ਵਿੱਚ ਗਾ ਕੇ ਸੁਣਾਈ । ਸਰਪ੍ਰਸਤ ਸੁਰਜੀਤ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਪ੍ਰੋਗਰਾਮ ਨੂੰ ਸਮਅੱਪ ਵੀ ਕੀਤਾ । ਸੁਰਜੀਤ ਕੌਰ ਨੇ ਇਹ ਵੀ ਦੱਸਿਆ ਕਿ ਡਾ ਸਰਬਜੀਤ ਕੌਰ ਸੋਹਲ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਮਜ਼ਬੂਤ ਥੰਮ ਹਨ , ਜਿਸ ਦਿਨ ਦੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰੋਗਰਾਮ ਹੋ ਰਹੇ ਹਨ ਹਰ ਮੀਟਿੰਗ ਵਿੱਚ ਸ਼ਿਰਕਤ ਕਰਦੇ ਹਨ ਤੇ ਸਾਨੂੰ ਹੱਲਾਸ਼ੇਰੀ ਵੀ ਦਿੰਦੇ ਹਨ । ਦੇਸ਼ਾਂ ਵਿਦੇਸ਼ਾਂ ਤੋਂ ਬਹੁਤਾਤ ਵਿੱਚ ਨਾਮਵਰ ਸਾਹਿਤਕਾਰਾਂ ਤੇ ਸ਼ਾਇਰਾਂ ਨੇ ਸ਼ਿਰਕਤ ਕੀਤੀ ਤੇ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਇਹ ਕਾਵਿ ਮਿਲਣੀ ਸੱਚਮੁੱਚ ਯਾਦਗਾਰ ਹੋ ਨਿਬੜੀ ਹੈ । ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਇਹ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਸਦਾ ਲਈ ਯਾਦਗਾਰੀ ਹੋ ਨਿਬੜਿਆ । ਜਿਸਦੇ ਚਰਚੇ ਦੇਸ਼ਾਂ ਵਿਦੇਸ਼ਾਂ ਵਿੱਚ ਹੋ ਰਹੇ ਹਨ । ਧੰਨਵਾਦ ਸਹਿਤ ।

Leave a comment