19.6 C
Sacramento
Tuesday, October 3, 2023
spot_img

ਪੰਜਾਬ ਸਰਕਾਰ ਦਾ ਸੂਬੇ ‘ਚ ਗ਼ੈਰ-ਕਾਨੂੰਨੀ ਮਾਈਨਿੰਗ ‘ਤੇ ਕੱਸਣ ਲੱਗੀ ਸ਼ਿਕੰਜਾ!

ਚੰਡੀਗੜ੍ਹ, 28 ਅਗਸਤ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਖਣਨ ਵਿਭਾਗ ਨੇ ਨਾਜਾਇਜ਼ ਖਣਨ ਕਰਨ ਵਾਲਿਆਂ ਖਿਲਾਫ਼ ਸ਼ਿਕੰਜਾ ਕੱਸਦਿਆਂ ਦੋ ਦਿਨਾਂ ‘ਚ ਤਿੰਨ ਕੇਸ ਦਰਜ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖਣਨ ਅਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਵਿਭਾਗ ਨੇ ਗੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਸਖਤ ਨੀਤੀ ਅਪਣਾਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਧਨਾਨਸੂ ਲੁਧਿਆਣਾ ਵਿਖੇ ਕੀਤੀ ਛਾਪੇਮਾਰੀ ਦੌਰਾਨ ਨਾਜਾਇਜ਼ ਮਾਈਨਿੰਗ ਗਤੀਵਿਧੀਆਂ ਬਾਰੇ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਖਣਨ ਰਾਹੀਂ ਕੱਢੀ ਗਈ ਰੇਤ ਨੂੰ ਲੁਧਿਆਣਾ ਦੇ ਜਮਾਲਪੁਰ ਇਲਾਕੇ ਵਿਚ ਜਮ੍ਹਾ ਕੀਤਾ ਜਾ ਰਿਹਾ ਸੀ।
ਖਣਨ ਮੰਤਰੀ ਨੇ ਕਿਹਾ ਕਿ ਵਿਭਾਗ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਵਿਭਾਗ ਨੂੰ ਇਸ ਮਾਮਲੇ ਵਿਚ ਕੇਸ ਦਰਜ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਰੋਪੜ ਜ਼ਿਲ੍ਹੇ ਵਿਚ ਪਿਛਲੇ ਦੋ ਦਿਨਾਂ ਦੌਰਾਨ ਨਾਜਾਇਜ਼ ਮਾਈਨਿੰਗ ਦੀਆਂ ਤਿੰਨ ਘਟਨਾਵਾਂ ਸਬੰਧੀ ਐੱਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਐੱਫ.ਆਈ.ਆਰਜ਼ ਕਲਵਾਂ ਚੌਕੀ ਅਤੇ ਨੰਗਲ ਥਾਣਿਆਂ ‘ਚ ਦਰਜ ਕੀਤੀਆਂ ਗਈਆਂ ਹਨ ਅਤੇ ਪਿੰਡ ਸਵਾੜਾ/ਆਇਲਗਰਾਂ ਅਤੇ ਪਿੰਡ ਖੇੜਾ ਵਿਖੇ ਪੋਕਲੇਨ ਮਸ਼ੀਨਾਂ ਅਤੇ ਟਿੱਪਰਾਂ ਰਾਹੀਂ ਕੀਤੀ ਗੈਰ-ਕਾਨੂੰਨੀ ਮਾਈਨਿੰਗ ਨਾਲ ਸਬੰਧਤ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਸਵਾੜਾ/ਆਇਲਗਰਾਂ ਵਿਖੇ 26 ਅਗਸਤ ਨੂੰ ਐੱਫ.ਆਈ.ਆਰ. ਨੰ. 119 ਤਹਿਤ ਇਕ ਪੋਕਲੇਨ ਮਸ਼ੀਨ ਖਿਲਾਫ਼ ਥਾਣਾ ਕਾਲਵਾਂ ਚੌਕੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਥਾਣਾ ਨੰਗਲ ਵਿਖੇ ਪਿੰਡ ਖੇੜਾ ਵਿਖੇ ਦੋ ਪੋਕਲੇਨ ਮਸ਼ੀਨਾਂ ਅਤੇ ਚਾਰ ਟਿੱਪਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਪਿੰਡ ਖੇੜਾ ਵਿਚ ਇਕ ਪੋਕਲੇਨ ਮਸ਼ੀਨ ਖ਼ਿਲਾਫ਼ ਥਾਣਾ ਨੰਗਲ ਵਿਖੇ ਕੇਸ ਦਰਜ ਕੀਤਾ ਹੈ। ਨਾਜਾਇਜ਼ ਖਣਨ ਵਿਚ ਸ਼ਾਮਲ ਸਾਰੀਆਂ ਮਸ਼ੀਨਾਂ ਜ਼ਬਤ ਕਰ ਲਈਆਂ ਹਨ ਅਤੇ ਪੁਲਿਸ ਦੀ ਹਿਰਾਸਤ ‘ਚ ਹਨ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles