26.9 C
Sacramento
Sunday, September 24, 2023
spot_img

ਪੰਜਾਬ ਭਾਜਪਾ ’ਚ ਜਥੇਬੰਦਕ ਢਾਂਚੇ ਦੇ ਗਠਨ ਨੂੰ ਲੈ ਕੇ ਖਿੱਚੋਤਾਣ

ਜਾਖੜ ਨੇ ਸੂਬਾ ਪੱਧਰੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਲਈ ਸੂਚੀਆਂ ਨਵੀਂ ਦਿੱਲੀ ਭੇਜੀਆਂ

ਚੰਡੀਗੜ੍ਹ. 18 ਅਗਸਤ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪੱਧਰੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦੇ ਮਾਮਲੇ ’ਤੇ ਪਾਰਟੀ ਵਿਚਲੇ ਟਕਸਾਲੀਆਂ ਦੇ ਵੱਡੇ ਧੜੇ ਅਤੇ ਅਕਾਲੀ ਦਲ ਤੇ ਕਾਂਗਰਸ ਪਿਛੋਕੜ ਵਾਲੇ ਸਿਆਸੀ ਆਗੂਆਂ ਦਰਮਿਆਨ ਖਿੱਚੋਤਾਣ ਦਾ ਮਾਹੌਲ ਹੈ। ਪਾਰਟੀ ਸੂਤਰਾਂ ਅਨੁਸਾਰ ਨਵ-ਨਿਯੁਕਤ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਹਾਈ ਕਮਾਨ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਬਾ ਪੱਧਰੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਲਈ ਸੂਚੀਆਂ ਨਵੀਂ ਦਿੱਲੀ ਭੇਜ ਦਿੱਤੀਆਂ ਗਈਆਂ ਹਨ। ਪਾਰਟੀ ਦੇ ਕੌਮੀ ਆਗੂਆਂ ਵੱਲੋਂ ਟਕਸਾਲੀਆਂ ਅਤੇ ਦਲ ਬਦਲਣ ਵਾਲਿਆਂ ’ਚ ਸੰਤੁਲਨ ਬਣਾਏ ਜਾਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪਾਰਟੀ ਅੰਦਰ ਚੱਲ ਰਹੀ ‘ਠੰਢੀ’ ਜੰਗ ਨੂੰ ਸ਼ਾਂਤ ਕੀਤਾ ਜਾ ਸਕੇ। ਪਾਰਟੀ ਆਗੂਆਂ ਅਨੁਸਾਰ ਨਵੇਂ ਜਥੇਬੰਦਕ ਢਾਂਚੇ ਦੇ ਗਠਨ ਦਾ ਐਲਾਨ ਕੁਝ ਦਿਨਾਂ ਤੱਕ ਕੀਤੇ ਜਾਣ ਦੇ ਆਸਾਰ ਹਨ। ਸੂਤਰਾਂ ਅਨੁਸਾਰ ਅਕਾਲੀ ਪਿਛੋਕੜ ਵਾਲੇ ਇਕ ਆਗੂ ਨੂੰ ਪਾਰਟੀ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕਰਨ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਸ੍ਰੀ ਜਾਖੜ ਵੱਲੋਂ ਇਸ ਆਗੂ ਦੀ ਨਿਯੁਕਤੀ ਲਈ ਪੈਰਵੀ ਕੀਤੀ ਜਾ ਰਹੀ ਹੈ ਜਦੋਂ ਕਿ ਟਕਸਾਲੀ ਆਗੂਆਂ ਵੱਲੋਂ ਇਸ ਆਗੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬੇਹੱਦ ਕਰੀਬੀ ਰਿਹਾ ਹੋਣ ਦਾ ਦੋਸ਼ ਲਾ ਕੇ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਜਥੇਬੰਦਕ ਢਾਂਚੇ ਵਿੱਚ ਦਲ ਬਦਲਣ ਵਾਲਿਆਂ ਨੂੰ ਥਾਂ ਤਾਂ ਦਿੱਤੀ ਗਈ ਸੀ ਪਰ ਅਕਾਲੀ ਤੇ ਕਾਂਗਰਸੀ ਪਿਛੋਕੜ ਵਾਲਿਆਂ ਦੀ ਪਾਰਟੀ ਦਫ਼ਤਰ ਅਤੇ ਮੀਟਿੰਗ ਵਿੱਚ ਕੋਈ ਸੱਦ-ਪੁੱਛ ਨਹੀਂ ਸੀ। ਇਸ ਕਰਕੇ ਦਲ ਬਦਲੂ ਆਗੂ ਭਾਜਪਾ ਵਿੱਚ ਆਉਣ ਤੋਂ ਬਾਅਦ ਵੀ ਘੁਟਣ ਮਹਿਸੂਸ ਕਰ ਰਹੇ ਸਨ। ਕਾਂਗਰਸ ਪਿਛੋਕੜ ਵਾਲੇ ਸੁਨੀਲ ਜਾਖੜ ਦੇ ਭਾਜਪਾ ਦਾ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਨਵੇਂ ਭਾਜਪਾਈਆਂ ਦੀ ਪਾਰਟੀ ਅੰਦਰ ਵੁੱਕਤ ਵਧਣ ਲੱਗੀ ਸੀ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਸ੍ਰੀ ਜਾਖੜ ਵੱਲੋਂ ਸੰਸਦੀ ਚੋਣਾਂ ਤੱਕ ਪਾਰਟੀ ਦਾ ਜਥੇਬੰਦਕ ਢਾਂਚਾ ਪੂਰੀ ਤਰ੍ਹਾਂ ਮਜ਼ਬੂਤ ਕਰਨ ਲਈ ਹਾਈ ਕਮਾਨ ਤੋਂ ਵੱਖ-ਵੱਖ ਵਿੰਗਾਂ ਖਾਸਕਰ ਯੂਥ ਵਿੰਗਅਨੁਸੂਚਿਤ ਜਾਤੀ ਵਿੰਗਮਹਿਲਾ ਵਿੰਗ ਆਦਿ ਦੇ ਨਵੇਂ ਪ੍ਰਧਾਨ ਨਿਯੁਕਤ ਕਰਨ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਸੰਸਦੀ ਚੋਣਾਂ ਵਿੱਚ ਮਹਿਜ਼ ਅੱਠ ਕੁ ਮਹੀਨਿਆਂ ਦਾ ਸਮਾਂ ਬਾਕੀ ਹੈ ਤੇ ਸ੍ਰੀ ਜਾਖੜ ਲਈ ਚੁਣੌਤੀਆਂ ਵਧੇਰੇ ਹਨ। ਪਾਰਟੀ ਅੰਦਰ ਜੋ ਸਥਿਤੀ ਬਣੀ ਹੋਈ ਹੈਉਸ ਮੁਤਾਬਕ ਸ੍ਰੀ ਜਾਖੜ ਦੀ ਨਿਯੁਕਤੀ ਤੋਂ ਬਾਅਦ ਭਗਵਾ ਪਾਰਟੀ ਵਿੱਚ ਕਤਾਰਬੰਦੀ ਸਪੱਸ਼ਟ ਤੌਰ ’ਤੇ ਦਿਖਾਈ ਦੇਣ ਲੱਗੀ ਹੈ

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles