ਤਲਵੰਡੀ ਸਾਬੋ, 14 ਅਪ੍ਰੈਲ (ਪੰਜਾਬ ਮੇਲ)- ਇਥੇ ਵਿਸਾਖੀ ਜੋੜ ਮੇਲੇ ਮੌਕੇ ਸਵੇਰ ਦੇ ਦੀਵਾਨਾਂ ਉਪਰੰਤ ਤਖ਼ਤ ਦਮਦਮਾ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਂ ਸੰਬੋਧਨ ਵਿਚ ਜਥੇਦਾਰ ਤਖ਼ਤ ਦਮਦਮਾ ਸਾਹਿਬ ਤੇ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਵਿਸਾਖੀ ਜੋੜ ਮੇਲਿਆਂ ‘ਤੇ ਪੁੱਜਣ ਵਾਲੀਆਂ ਸੰਗਤਾਂ ਲਈ ਸਵਾਗਤੀ ਬੈਨਰ ਲਗਦੇ ਸਨ ਤੇ ਲੰਗਰ ਲਗਾਏ ਜਾਂਦੇ ਸਨ ਪਰ ਇਸ ਵਾਰ ਜੋੜ ਮੇਲੇ ‘ਤੇ ਪੁੱਜਣ ਵਾਲੀਆਂ ਸੰਗਤਾਂ ਦੀ ਤਲਾਸ਼ੀ ਲਈ ਗਈ। ਫਿਰ ਵੀ ਕੌਮ ਵਧਾਈ ਦੀ ਪਾਤਰ ਹੈ ਕਿ ਵੱਡੀ ਗਿਣਤੀ ਵਿਚ ਦਮਦਮਾ ਸਾਹਿਬ ਪੁੱਜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਾਂਤ ਪਾਣੀਆਂ ‘ਚ ਪੱਥਰ ਮਾਰਿਆ ਜਾ ਰਿਹੈ।