ਮਾਨਸਾ, 25 ਮਾਰਚ (ਪੰਜਾਬ ਮੇਲ)- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਾਨਸਾ ਵਿਖੇ ਤਾਇਨਾਤ ਆਈਪੀਐੱਸ ਅਧਿਕਾਰੀ (ਐੱਸਪੀ) ਜੋਤੀ ਯਾਦਵ ਅੱਜ ਵਿਆਹ ਬੰਧਨ ਵਿਚ ਬੱਝ ਗਏ। ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਗਏ ਮਾਨਸਾ ਦੇ ਅਧਿਕਾਰੀ ਨੇ ਦੱਸਿਆ ਕਿ ਨੰਗਲ ਵਿਖੇ ਗੁਰਦੁਆਰਾ ਬਿਭੋਰ ਸਾਹਿਬ ਵਿਖੇ ਆਨੰਦ ਕਾਰਜ ਹੋਏ ਹਨ ਅਤੇ ਵਿਆਹ ਸਬੰਧੀ ਸਮਾਗਮ ਐੱਨਐੱਫਐੱਲ ਸਟੇਡੀਅਮ ਵਿਖੇ ਕੀਤਾ ਜਾ ਰਿਹਾ ਹੈ।