#PUNJAB

ਪੰਜਾਬ ਦੀਆਂ 15 ਚਰਚਾਂ ‘ਤੇ ਅਮਦਨ ਕਰ ਵਿਭਾਗ ਵੱਲੋਂ ਛਾਪੇ

ਜਲੰਧਰ, 25 ਅਪ੍ਰੈਲ (ਪੰਜਾਬ ਮੇਲ)- ਅਮਦਨ ਕਰ ਵਿਭਾਗ ਨੇ ਅੱਜ ਪਿੰਡ ਖ਼ਾਂਬਰਾ ਚੀ ਚਰਚ ਸਣੇ ਪੰਜਾਬ ‘ਚ 15 ਦੇ ਕਰੀਬ ਥਾਵਾਂ ‘ਤੇ ਛਾਪੇ ਮਾਰੇ। ਜਲੰਧਰ ਵਿਚ ਖ਼ਾਂਬਰਾ ਵਿਚਲੀ ਚਰਚ ਪਾਸਟਰ ਅੰਕੁਰ ਨਰੂਲਾ ਵੱਲੋਂ ਚਲਾਈ ਜਾ ਰਹੀ ਹੈ, ਜਿਹੜੀ ਕਿ ਪੰਜਾਬ ਦੀ ਸਭ ਤੋਂ ਵੱਡੀ ਚਰਚ ਹੈ। ਇਸ ਚਰਚ ਵਿਚ ਐਤਵਾਰ ਤੇ ਵੀਰਵਾਰ ਵਾਲੇ ਦਿਨ ਪ੍ਰਰਥਾਨਾਵਾਂ ਕੀਤੀਆਂ ਜਾਂਦੀਆਂ ਹਨ ਤੇ ਪੰਜਾਬ ਭਰ ਵਿਚੋਂ ਵੱਡੀ ਗਿਣਤੀ ਲੋਕ ਇੱਥੇ ਆਉਂਦੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਛਾਪੇ 10 ਤੋਂ 15 ਥਾਵਾਂ ‘ਤੇ ਮਾਰੇ ਗਏ, ਜਿਨ੍ਹਾਂ ਵਿਚ ਫਿਲੌਰ, ਕਪੂਰਥਲਾ ਤੇ ਚੰਡੀਗੜ੍ਹ ਨੇੜਲੀਆਂ ਚਰਚਾਂ ਆਉਂਦੀਆਂ ਹਨ।

Leave a comment