#AMERICA

ਪੰਜਾਬੀ ਸਿੱਖ ਹਰਮਨ ਸਿੰਘ ਸੁਪਰੀਮ ਕੋਰਟ ਜੁਡੀਸ਼ੀਅਲ ਲਾਅ ਕਲਰਕ ਬਣੇ  

ਸੈਕਰਾਮੈਂਟੋ, 21 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੰਜਾਬੀ ਸਿੱਖ ਹਰਮਨ ਸਿੰਘ ਦੀ ਸੁਪਰੀਮ ਕੋਰਟ ਜੁਡੀਸ਼ੀਅਲ ਲਾਅ ਕਲਰਕ ਵਜੋਂ ਨਿਯੁਕਤੀ ਹੋਈ ਹੈ। ਉਹ ਪਹਿਲੇ ਸਿੱਖ ਹਨ, ਜੋ ਇਸ ਅਹੁਦੇ ਉਪਰ ਨਿਯੁਕਤ ਹੋਏ ਹਨ। ਉਹ ਸੁਪਰੀਮ ਕੋਰਟ ਦੇ ਜਸਟਿਸ ਸੋਨੀਆ ਸੋਟੋਮੇਅਰ ਲਈ ਕੰਮ ਕਰਨਗੇ। ਹਰਮਨ ਸਿੰਘ ਨੇ ਅੰਡਰਗਰੈਜੂਏਟ ਡਿਗਰੀ ਕੋਲੰਬੀਆ ਯੁਨੀਵਰਸਿਟੀ ਤੋਂ ਕੀਤੀ ਸੀ, ਜਿਥੇ ਉਸ ਨੇ ਗਣਿਤ ਤੇ ਅਰਥ ਸਾਸ਼ਤਰ ਦੀ ਪੜ੍ਹਾਈ ਕੀਤੀ। ਲਾਅ ਸਕੂਲ ਤੋਂ ਪਹਿਲਾਂ ਉਨ੍ਹਾਂ ਨੇ ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਵਿਖੇ ਮਨੁੱਖੀ ਹੱਕਾਂ ਸਬੰਧੀ ਕੰਮ ਕੀਤਾ। ਉਪਰੰਤ ਉਹ ਲਾਅ ਸਕੂਲ ਵਿਚ ਦਾਖਲ ਹੋਏ, ਜਿਥੇ ਉਨ੍ਹਾਂ ਨੇ ਸਿਵਲ ਰਾਈਟਸ ਲਿਟੀਗੇਸ਼ਨ ਦੀ ਪੜ੍ਹਾਈ ਕੀਤੀ।

Leave a comment