ਸੈਕਰਾਮੈਂਟੋ, 25 ਅਕਤੂਬਰ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਜਰਨਲ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਹੋਈ। ਦਿਲ ਨਿੱਜਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਭਾਰੀ ਗਿਣਤੀ ਵਿਚ ਸਭਾ ਦੇ ਮੈਂਬਰਾਂ ਨੇ ਹਿੱਸਾ ਲਿਆ। ਇਹ ਮੀਟਿੰਗ ਨੂੰ ਮਹਾਨ ਕਵੀ ਪ੍ਰੋ. ਮੋਹਨ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਸਮਰਪਿਤ ਕੀਤੀ ਗਈ। ਗੁਰਜਤਿੰਦਰ ਸਿੰਘ ਰੰਧਾਵਾ ਨੇ ਪ੍ਰੋ. ਮੋਹਨ ਸਿੰਘ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਕਵੀ ਸੰਮੇਲਨ ਹੋਇਆ, ਜਿਸ ਵਿਚ ਰਾਠੇਸ਼ਵਰ ਸਿੰਘ ਰਾਠੀ ਸੂਰਾਪੁਰੀ, ਦਲਵੀਰ ਦਿਲ ਨਿੱਜਰ, ਮਨਜੀਤ ਕੌਰ ਸੇਖੋਂ, ਮੇਜਰ ਭੁਪਿੰਦਰ ਦਲੇਰ, ਗੁਰਜਤਿੰਦਰ ਸਿੰਘ ਰੰਧਾਵਾ, ਪਰਗਟ ਸਿੰਘ ਹੁੰਦਲ, ਅਜੈਬ ਸਿੰਘ ਚੀਮਾ, ਫਕੀਰ ਸਿੰਘ ਮੱਲ੍ਹੀ, ਹਰਜੀਤ ਸਿੰਘ, ਸੁਰਿੰਦਰ ਪਾਲ, ਭਾਗ ਸਿੰਘ ਸਿੱਧੂ, ਪ੍ਰੋ. ਹਰਪਾਲ ਸਿੰਘ, ਬਲਜੀਤ ਸੋਹੀ, ਮਲਕੀਤ ਸਿੰਘ, ਸੁਰਿੰਦਰ ਬਰਾੜ, ਚਰਨਜੀਤ ਬੜਿੰਗ, ਗੁਰਦੀਪ ਕੌਰ, ਗੁਰਮੀਤ ਸਿੰਘ ਬਾਸੀ, ਕੁਲਵੰਤ ਸਿੰਘ, ਅਮਨਪ੍ਰੀਤ ਸਿੰਘ ਸਿੱਧੂ, ਮਲਿਕ ਇਮਤਿਆਜ਼ ਅਵਾਨ, ਮਨਮੋਹਨ ਸਿੰਘ ਪੁਰੇਵਾਲ ਅਤੇ ਮਕਸੂਦ ਅਲੀ ਨੇ ਆਪੋ-ਆਪਣੇ ਕਲਾਮ ਪੇਸ਼ ਕੀਤੇ। ਇਸ ਮੀਟਿੰਗ ਦੌਰਾਨ ਪੰਜਾਬੀ ਸਾਹਿਤ ਬਾਰੇ ਵੀ ਖੁੱਲ੍ਹ ਕੇ ਵਿਚਾਰ-ਵਟਾਂਦਰੇ ਕੀਤੇ ਗਏ। ਵਿਪਸਾ ਵੱਲੋਂ 28, 29 ਅਕਤੂਬਰ ਨੂੰ ਬੇਏਰੀਆ ਵਿਚ ਕਰਵਾਈ ਜਾ ਰਹੀ ਪੰਜਾਬੀ ਕਾਨਫਰੰਸ ਵਿਚ ਸਮੂਹ ਮੈਂਬਰਾਂ ਨੂੰ ਵੀ ਪਹੁੰਚਣ ਦੀ ਅਪੀਲ ਕੀਤੀ ਗਈ।