#PUNJAB

ਪੰਜਾਬੀ ਵਿਰਸਾ ਟਰੱਸਟ ਵਲੋਂ ”ਬਾਬਾ ਗੁਰਦਿੱਤਾ ਜੀ” ਪੁਸਤਕ ਲੋਕ ਅਰਪਣ

-ਵਿਦੇਸ਼ ਵਸਦੇ ਪੰਜਾਬੀ ਆਪਣੀ ਬੋਲੀ ਅਤੇ ਵਿਰਸੇ ਨਾਲ ਜੁੜੇ ਹੋਏ ਹਨ- ਅਵਤਾਰ ਸਿੰਘ ਸਪਰਿੰਗਫੀਲਡ
ਫਗਵਾੜਾ, 8 ਮਈ (ਪੰਜਾਬ ਮੇਲ)- ਪੰਜਾਬੀ ਵਿਰਸਾ ਟਰੱਸਟ ਵਲੋਂ ਪ੍ਰਕਾਸ਼ਤ ਅਤੇ ਕੁਲਦੀਪ ਸਿੰਘ ਕਾਮਿਲ ਅਤੇ ਡਾ: ਚਰਨਜੀਤ ਸਿੰਘ ਗੁਮਟਾਲਾ ਵਲੋਂ ਲਿਖੀ ਪੁਸਤਕ ”ਬਾਬਾ ਗੁਰਦਿੱਤਾ ਜੀ” ਦਾ ਲੋਕ ਅਪਰਣ ਅਮਰੀਕਾ ਨਿਵਾਸੀ ਪ੍ਰਸਿੱਧ ਪਰਵਾਸੀ ਪੰਜਾਬੀ ਅਵਤਾਰ ਸਿੰਘ ਸਪਰਿੰਗਫੀਲਡ ਵਲੋਂ ਕੀਤਾ ਗਿਆ। ਇਸ ਸਮੇਂ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਦੇਸ਼ ਵਸਦੇ ਪੰਜਾਬੀ, ਆਪਣੀ ਮਾਂ ਬੋਲੀ ਪੰਜਾਬੀ, ਪੰਜਾਬ ਅਤੇ ਆਪਣੇ ਵਿਰਸੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ ਅਤੇ ਉਹ ਪੰਜਾਬੀ ਬੋਲੀ ਦੇ ਵਿਕਾਸ ਲਈ ਹਰ ਪਲ ਤਤਪਰ ਹਨ। ਸਮਾਗਮ ਵਿਚ ਡਾ: ਜਗੀਰ ਸਿੰਘ ਨੂਰ, ਚਰਨਜੀਤ ਸਿੰਘ ਪਨੂੰ ਯੂ.ਐੱਸ.ਏ. ਨੇ ਪੁਸਤਕ ਸੰਬੰਧੀ ਵਿਚਾਰ ਪੇਸ਼ ਕੀਤੇ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦਾ ਆਪਣੀ ਧਰਤੀ ਨਾਲ ਅੰਤਾਂ ਦਾ ਮੋਹ ਹੈ ਅਤੇ ਉਹ ਆਪਣੇ ਇਤਿਹਾਸ, ਸੱਭਿਆਚਾਰ, ਬੋਲੀ ਦੀ ਤਰੱਕੀ ਲਈ ਹਰ ਪਲ ਤਿਆਰ ਰਹਿੰਦੇ ਹਨ।

ਪੰਜਾਬੀ ਵਿਰਸਾ ਟਰੱਸਟ ਵਲੋਂ ਅਵਤਾਰ ਸਿੰਘ ਸਪਰਿੰਗਫੀਲਡ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਪਰਵਿੰਦਰ ਜੀਤ ਸਿੰਘ ਅਤੇ ਹੋਰ।

ਇਸ ਸਮੇਂ ਕਰਵਾਏ ਕਵੀ ਦਰਬਾਰ ਵਿਚ ਬਲਦੇਵ ਰਾਜ ਕੋਮਲ, ਮਨੋਜ ਫਗਵਾੜਵੀ, ਰਵਿੰਦਰ ਸਿੰਘ ਰਾਏ ਨੇ ਹਿੱਸਾ ਲਿਆ। ਪਰਵਿੰਦਰ ਜੀਤ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਪ੍ਰਧਾਨ, ਨਰਿੰਦਰ ਸੈਣੀ, ਅਨੂਪ ਦੁੱਗਲ, ਸੁਖਵਿੰਦਰ ਸਿੰਘ ਸੱਲ ਪਲਾਹੀ, ਗੁਰਨਾਮ ਸਿੰਘ ਸੱਲ ਪਲਾਹੀ, ਗੁਰਮੇਲ ਸਿੰਘ, ਸੁਰਜੀਤ ਰਾਓ, ਦਿਲਬਹਾਰ ਸ਼ੌਕਤ, ਮਨਦੀਪ ਸਿੰਘ, ਕਲਮੇਸ਼ ਸੰਧੂ, ਅਸ਼ੋਕ ਸ਼ਰਮਾ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਅਵਤਾਰ ਸਿੰਘ ਸਪਰਿੰਗਫੀਲਡ ਦਾ ਉਨ੍ਹਾਂ ਵਲੋਂ ਪੰਜਾਬੀ ਬੋਲੀ ਦੇ ਪ੍ਰਸਾਰ ਲਈ ਕੀਤੀਆਂ ਪ੍ਰਾਪਤੀਆਂ ਲਈ ਪੰਜਾਬੀ ਵਿਰਸਾ ਟਰੱਸਟ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਅਵਤਾਰ ਸਿੰਘ ਸਪਰਿੰਗਫੀਲਡ ਦੇ ਪਤਨੀ ਸਰਬਜੀਤ ਕੌਰ, ਜਗਤਬੀਰ ਸਿੰਘ, ਤਲਵਿੰਦਰ ਸਿੰਘ, ਇੰਦਰਜੀਤ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਹਾਜ਼ਰ ਸੀ।

Leave a comment