ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਹਰਪਾਲ ਸਿੰਘ ਸਿੱਧੂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

120
ਹਰਸ਼ਿੰਦਰ ਸਿੰਘ ਸੰਧੂ, ਨਵ-ਨਿਯੁਕਤ ਪ੍ਰਧਾਨ ਹਰਪਾਲ ਸਿੰਘ ਸਿੱਧੁ ਤੇ ਹਰਦਿਆਲ ਸਿੰਘ ਚੀਮਾ ਅਤੇ ਪੰਜਾਬੀ ਲਿਖਾਰੀ ਸਭਾ ਦੇ ਮੈਂਬਰ।
Share

ਸਿਆਟਲ, 16 ਜੂਨ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਗੁਰਦੁਆਰਾ ਸੱਚਾ ਮਾਰਗ ਵਿਖੇ 6 ਜੂਨ ਦਿਨ ਐਤਵਾਰ ਨੂੰ ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਚੋਣ ਹੋਈ, ਜਿਸ ’ਚ 13 ਸਾਲ ਤੋਂ ਜੁੜੇ ਹਰਪਾਲ ਸਿੰਘ ਸਿੱਧੂ ਪ੍ਰਧਾਨ, ਮੀਤ ਪ੍ਰਧਾਨ ਬਲਿਹਾਰ ਲੈਹਲ, ਜਨਰਲ ਸਕੱਤਰ ਸੁਖਬੀਰ ਸਿੰਘ ਬੀਹਲਾ, ਸਹਾਇਕ ਸਕੱਤਰ ਸਾਧੂ ਸਿੰਘ ਝੱਜ, ਵਿੱਤ ਸਕੱਤਰ ਪਿ੍ਰਤਪਾਲ ਸਿੰਘ ਦੀਵਾਨਾ ਅਤੇ ਪ੍ਰੈੱਸ ਸਕੱਤਰ ਮੰਗਤ ਕੁਲਜਿੰਦ ਨੂੰ ਚੁਣਿਆ ਗਿਆ। ਹਰਪਾਲ ਸਿੰਘ ਸਿੱਧੂ ਨੇ ਭਰੋਸਾ ਦਿਵਾਇਆ ਕਿ ਉਹ ਤਨਦੇਹੀ ਨਾਲ ਕੰਮ ਕਰਨਗੇ। ਸਿੱਧੂ ਨੇ ਪੁਰਾਣੀ ਕਮੇਟੀ ਦੇ ਸਾਬਕਾ ਪ੍ਰਧਾਨ ਡਾ. ਜੇ.ਬੀ. ਸਿੰਘ ਅਤੇ ਸਕੱਤਰ ਬਲਿਹਾਰ ਲੈਹਲ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। ਸਾਬਕਾ ਪ੍ਰਧਾਨ ਹਰਦਿਆਲ ਸਿੰਘ ਚੀਮਾ ਤੇ ਹਰਸ਼ਿੰਦਰ ਸਿੰਘ ਸੰਧੂ ਨੇ ਨਵੀਂ ਕਮੇਟੀ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਕਿ ਆਸ ਹੈ ਨਵੀਂ ਕਮੇਟੀ ਪਹਿਲਾਂ ਵਾਂਗ ਮਿਹਨਤ ਕਰਕੇ ਪੰਜਾਬੀ ਸੱਭਿਆਚਾਰ ਤੋਂ ਪੰਜਾਬੀ ਵਿਰਸੇ ਦੇ ਵਿਕਾਸ ਲੋੜੀਂਦਾ ਯੋਗਦਾਨ ਪਾਏਗੀ। ਇਸ ਮੌਕੇ ਸਭਾ ਦੀਆਂ ਸਤਿਕਾਰਤ ਹਸਤੀਆਂ ਸਾਬਕਾ ਪ੍ਰਧਾਨ ਅਵਤਾਰ ਸਿੰਘ ਆਦਮਪੁਰੀ, ਡਾ. ਜੇ.ਬੀ. ਸਿੰਘ, ਸਾਹਿਤਕਾਰ ਅਵਤਾਰ ਸਿੰਘ ਬਿਲਿੰਗ, ਪ੍ਰੇਮ ਕੁਮਾਰ, ਧਾਰਮਿਕ ਤੇ ਸਮਾਜਿਕ ਕੰਮਾਂ ਦੇ ਮੋਹਰੀ ਹਰਸ਼ਿੰਦਰ ਸਿੰਘ ਸੰਧੂ, ਸ਼ਿੰਦਰਪਾਲ ਸਿੰਘ ਔਜਲਾ, ਲਾਲੀ ਸੰਧੂ, ਲੇਖਕਾ ਬੀਬੀ ਸਵਰਾਜ ਕੌਰ, ਬੀਬੀ ਮਨਜੀਤ ਕੌਰ ਗਿੱਲ ਅਤੇ ਬੀਬੀ ਯੱਸ ਸਾਥੀ ਨੇ ਨਵੀਂ ਚੁਣੀ ਕਮੇਟੀ ਨੂੰ ਆਸ਼ੀਰਵਾਦ ਤੇ ਮੁਬਾਰਕਾਂ ਦਿੱਤੀਆਂ। ਗੁਰਦੁਆਰਾ ਸੱਚਾ ਮਾਰਗ ਨਵੀਂ ਚੁਣੀ ਕਮੇਟੀ ਦੀ ਸਫਲਤਾ ਅਤੇ ਅਗਾਂਹਵਧੂ ਕਾਰਜਾਂ ਲਈ ਬਖਸ਼ਿਸ਼ ਬਣਾਈ ਰੱਖਣ ਲਈ ਅਰਦਾਸ ਕੀਤੀ।


Share