#AMERICA

ਪੰਜਾਬੀ ਭਾਈਚਾਰੇ ਦੀ ਮਦਦ ਨਾਲ ਸਤਪਾਲ ਸਿੱਧੂ ਵਾਟਸ ਕਾਊਂਟੀ ਐਗਜ਼ੈਕਟਿਵ ਦੀ ਚੋਣ ਲਈ ਦੂਸਰੀ ਵਾਰ ਮੈਦਾਨ ‘ਚ ਨਿੱਤਰੇ

ਸਿਆਟਲ, 17 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਬੈਲਗਹਿੰਮ ਦੇ ਸਤਪਾਲ ਸਿੱਧੂ ਵਾਟਸ ਕਾਊਂਟੀ ਐਗਜ਼ੈਕਟਿਵ ਦੀ ਚੋਣ ਲਈ ਦੂਸਰੀ ਵਾਰ ਚੋਣ ਮੈਦਾਨ ਵਿਚ ਨਿੱਤਰੇ ਹਨ, ਕਿਉਂਕਿ ਪਿਛਲੀ ਵਾਰ 2019 ਵਿਚ ਵਾਟਸ ਕਾਊਂਟੀ ਐਗਜ਼ੈਕਟਿਵ ਦੀ ਚੋਣ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਸੀ। ਸਤਪਾਲ ਸਿੱਧੂ ਭਾਰਤ ਤੋਂ ਇੰਜੀਨੀਅਰ ਤੇ ਐੱਮ.ਬੀ.ਏ. ਕਰਕੇ ਬੈਲਗਹਿੰਮ ਦੀ ਟੈਕਨੀਕਲ ਯੂਨੀਵਰਸਿਟੀ ਵਿਚ ਬਤੌਰ ਡੀਨ ਕੰਮ ਕੀਤਾ ਅਤੇ ਪੰਜਾਬੀ ਭਾਈਚਾਰੇ ਦੇ ਸਾਂਝੇ ਕੰਮਾਂ ਵਿਚ ਭਾਰੀ ਯੋਗਦਾਨ ਪਾਉਂਦੇ ਹਲ। 100 ਸਾਲ ਪਹਿਲਾਂ ਗਦਰੀ ਬਾਬਿਆਂ ਨੂੰ ਇਸੇ ਸ਼ਹਿਰ ‘ਚ ਨਸਲੀ ਵਿਤਕਰਾ ਕਰਕੇ ਕੰਮ ਕਰਨ ਤੋਂ ਰੋਕਿਆ ਸੀ ਤੇ ਦੇਸ਼ ਨਿਕਾਲਾ ਦੇ ਦਿੱਤਾ ਸੀ। ਉਸੇ ਸ਼ਹਿਰ ਵਿਚ ਸਤਪਾਲ ਸਿੱਧੂ ਪਹਿਲਾਂ ਵਾਟਸ ਕਾਊਂਟੀ ਦੇ ਕੌਂਸਲ ਮੈਂਬਰ ਬਣੇ ਅਤੇ ਪਿਛਲੀ ਵਾਰ ਵਾਟਸ ਕਾਊਂਟੀ ਦੇ ਐਗਜ਼ੈਕਟਿਵ ਬਣੇ। ਚਾਰ ਸਾਲ ਬਾਅਦ ਸ਼ਾਨਦਾਰ ਕੰਮ ਕਰਨ ‘ਤੇ ਮੁੜ ਚੋਣ ਮੈਦਾਨ ‘ਚ ਨਿੱਤਰੇ ਹਨ, ਜਿਨ੍ਹਾਂ ਨੂੰ ਸਿਆਟਲ ਤੇ ਬੈਲਗਹਿੰਮ ਦੇ ਪੰਜਾਬੀ ਭਾਈਚਾਰੇ ਦੀ ਮਦਦ ਨਾਲ ਨੌਮੀਨੇਸ਼ਨ ਪੇਪਰ ਭਰੇ ਹਨ, ਜਿਨ੍ਹਾਂ ਦੀ ਜਿੱਤ ਯਕੀਨੀ ਹੈ। ਪੰਜਾਬੀ ਭਾਈਚਾਰੇ ਦਾ ਸਹਿਯੋਗ ਮਿਲ ਰਿਹਾ ਹੈ।

ਭਾਈ ਹਰੀ ਸਿੰਘ, ਭਾਈ ਰੂਰ ਸਿੰਘ, ਪਿੰਟੂ ਬਾਠ, ਹਰਦੇਵ ਸਿੰਘ ਜੱਜ, ਮਹਿੰਦਰ ਸਿੰਘ ਸੰਘਾ ਤੇ ਹੋਰ ਅਤੇ ਸਤਪਾਲ ਸਿੰਘ ਸਿੱਧੂ ਪੇਪਰ ਫਾਈਲ ਕਰਨ ਤੋਂ ਬਾਅਦ।

ਇਸ ਮੌਕੇ ਦਯਿਆਬੀਰ ਸਿੰਘ ਪਿੰਟੂ ਬਾਠ, ਮਹਿੰਦਰ ਸਿੰਘ ਸੰਘਾ, ਰੂਰ ਸਿੰਘ, ਅਮਰਜੀਤ ਸਿੰਘ ਬਰਾੜ, ਕੁਲਬੀਰ ਸਿੰਘ ਤੇ ਹਰਦੇਵ ਸਿੰਘ ਜੱਜ ਹਾਜ਼ਰ ਰਹੇ। ਭਾਈ ਹਰੀ ਸਿੰਘ ਨੇ ਅਰਦਾਸ ਕੀਤੀ ਤੇ ਸਤਪਾਲ ਸਿੱਧੂ ਨੇ ਪੇਪਰ ਭਰੇ ਤੇ ਆਈ ਸੰਗਤ ਦਾ ਧੰਨਵਾਦ ਕੀਤਾ।

Leave a comment