#AMERICA

ਪ੍ਰਧਾਨ ਮੰਤਰੀ ਵੱਲੋਂ ਟੈਸਲਾ ਸੀ.ਈ.ਓ. ਏਲਨ ਮਸਕ ਨਾਲ ਮੁਲਾਕਾਤ

-ਟੈਸਲਾ ਦੀ ਭਾਰਤ ‘ਚ ਹੋ ਸਕਦੀ ਹੈ ਐਂਟਰੀ!
ਨਿਊਯਾਰਕ, 21 ਜੂਨ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ‘ਤੇ ਹਨ ਅਤੇ ਮੰਗਲਵਾਰ ਨੂੰ ਉਨ੍ਹਾਂ ਨੇ ਟੈਸਲਾ ਦੇ ਸੀ.ਈ.ਓ. ਏਲਨ ਮਸਕ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੁਨੀਆਂ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੀ ਭਾਰਤ ‘ਚ ਐਂਟਰੀ ਨੂੰ ਲੈ ਕੇ ਵੀ ਗੱਲਬਾਤ ਹੋਈ। ਮੀਟਿੰਗ ਤੋਂ ਬਾਅਦ ਟੇਸਲਾ ਦੇ ਸੀ.ਈ.ਓ. ਏਲਨ ਮਸਕ ਨੇ ਭਾਰਤੀ ਬਾਜ਼ਾਰ ‘ਚ ਟੇਸਲਾ ਦੀ ਐਂਟਰੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ। ਨਿਊਯਾਰਕ ਦੇ ਪੈਲੇਸ ਹੋਟਲ ‘ਚ ਏਲਨ ਮਸਕ ਨੇ ਕਿਹਾ ਕਿ ਕੰਪਨੀ ਆਉਣ ਵਾਲੇ ਸਮੇਂ ‘ਚ ਭਾਰਤ ‘ਚ ਨਿਵੇਸ਼ ਕਰੇਗੀ, ਜੋ ਦੇਸ਼ ਲਈ ਮਹੱਤਵਪੂਰਨ ਵਿਕਾਸ ਹੋਵੇਗਾ।

Leave a comment