#INDIA

ਪ੍ਰਧਾਨ ਮੰਤਰੀ ਮੋਦੀ 6 ਅਗਸਤ ਨੂੰ ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਕਰਨਗੇ ਉਦਘਾਟਨ

-ਪੰਜਾਬ ਦੇ 22 ਸਟੇਸ਼ਨ ਸ਼ਾਮਲ
ਨਵੀਂ ਦਿੱਲੀ, 4 ਅਗਸਤ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਅਗਸਤ ਨੂੰ ਵੀਡੀਓ ਕਾਨਫਰੰਸ ਰਾਹੀਂ ਦੇਸ਼ ਭਰ ਦੇ 508 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਪੁਨਰ ਵਿਕਾਸ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ, ਜਿਨ੍ਹਾਂ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਲਈ ਨੀਂਹ ਪੱਥਰ ਰੱਖਣਗੇ, ਉਨ੍ਹਾਂ ਵਿਚ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ 55-55, ਬਿਹਾਰ ਵਿਚ 49, ਮਹਾਰਾਸ਼ਟਰ ਵਿਚ 44, ਪੱਛਮੀ ਬੰਗਾਲ ਵਿਚ 37, ਮੱਧ ਪ੍ਰਦੇਸ਼ ਵਿਚ 34, ਅਸਾਮ ਵਿਚ 32, ਉੜੀਸਾ ਵਿਚ 25, ਪੰਜਾਬ ਵਿਚ 22, ਗੁਜਰਾਤ ਅਤੇ ਤਿਲੰਗਾਨਾ ਵਿਚ 21-21, ਝਾਰਖੰਡ ਵਿਚ 20, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ 18-18 ਸਟੇਸ਼ਨ ਹਨ। ਇਨ੍ਹਾਂ ਵਿਚ ਹਰਿਆਣਾ ਦੇ 15 ਅਤੇ ਕਰਨਾਟਕ ਦੇ 13 ਸਟੇਸ਼ਨ ਸ਼ਾਮਲ ਹਨ। ਇਸ ਪ੍ਰਾਜੈਕਟ ਦੀ ਲਾਗਤ 24,470 ਕਰੋੜ ਰੁਪਏ ਹੋਵੇਗੀ ਅਤੇ ਇਹ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰੇਗਾ।

Leave a comment