19.1 C
Sacramento
Sunday, September 24, 2023
spot_img

ਪ੍ਰਦੇਸੀ ਸਾਹਿਤਕਾਰਾਂ ਨੂੰ ਡਾਇਰੈਕਟਰੀ ਲਈ ਜਾਣਕਾਰੀ ਭੇਜਣ ਦੀ ਅਪੀਲ

ਸਰੀ, 11 ਜੂਨ (ਹਰਦਮ ਮਾਨ/ਪੰਜਾਬ ਮੇਲ)- ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਕਾਰਜਸ਼ੀਲ ਸਾਹਿਤਕਾਰਾਂ, ਕਲਮਕਾਰਾਂ ਅਤੇ ਮਾਂ ਬੋਲੀ ਦੇ ਪਿਆਰਿਆਂ ਲਈ ਇਕ ਡਾਇਰੈਕਟਰੀ ਤਿਆਰ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਾ. ਜਸਬੀਰ ਸਿੰਘ ਸਰਨਾ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਦੱਸਿਆ ਹੈ ਕਿ ਇਸ ਡਾਇਰੈਕਟਰੀ ਵਿਚ ਭਾਰਤ ਨੂੰ ਛੱਡ ਕੇ ਅਮਰੀਕਾਕੈਨੇਡਾਇੰਗਲੈਂਡਪਾਕਿਸਤਾਨਯੂਰਪ ਆਦਿ ਦੇਸ਼ਾਂ ਦੇ ਪੰਜਾਬੀ ਸਾਹਿਤਕਾਰ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਸਾਰੇ ਅਦੀਬਾਂ ਨੂੰ ਬੇਨਤੀ ਹੈ ਕਿ ਇਕ ਮਹੀਨੇ ਦੇ ਅੰਦਰ ਅੰਦਰ ਆਪਣੇ ਬਾਰੇ ਜਾਣਕਾਰੀ ਭੇਜਣ ਦੀ ਅਪੀਲ ਕੀਤੀ ਹੈ। ਸਾਹਿਤਕਾਰਾਂ ਨੂੰ ਆਪਣਾ ਨਾਮਜਨਮ ਮਿਤੀਜਨਮ ਸਥਾਨਮਾਤਾ ਪਿਤਾ ਦਾ ਨਾਂਕਿੱਤਾਪੁਸ਼ਤਨੀ ਪਿੰਡ ਅਤੇ ਦੇਸ਼ਛਪੀਆਂ ਪੁਸਤਕਾਂ ਅਤੇ ਵਰ੍ਹਾਇਨਾਮ-ਸਨਮਾਨਪੂਰਾ ਪਤਾਇਕ ਰੰਗਦਾਰ ਫੋਟੋ, ਮੋਬਾਇਲ ਫੋਨ, ਈਮੇਲ ਦੀ ਜਾਣਕਾਰੀ ਭੇਜਣ ਲਈ ਕਿਹਾ ਗਿਆ ਹੈ।

ਇਹ ਜਾਣਕਾਰੀ ਇਕ ਮਹੀਨੇ ਦੇ ਅੰਦਰ ਅੰਦਰ ਡਾ. ਜਸਬੀਰ ਸਿੰਘ ਸਰਨਾ ਨੂੰ WhatsApp. 09906566604, Email [email protected] ਉੱਪਰ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ WhatsApp. 919417533060, Email [email protected] ਉੱਪਰ ਭੇਜੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਨ੍ਹਾਂ ਸ਼ਖ਼ਸੀਅਤਾਂ ਵੱਲੋਂ ਅਦਬਨਾਮਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਦੋ ਐਡੀਸ਼ਨ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ।

Related Articles

Stay Connected

0FansLike
3,871FollowersFollow
21,200SubscribersSubscribe
- Advertisement -spot_img

Latest Articles