#PUNJAB

ਪੋਲੈਂਡ ਭੇਜਣ ਲਈ ਫਰਜ਼ੀ ਆਫਰ ਲੈਟਰ ਦੇ ਕੇ ਠੱਗੇ 80 ਹਜ਼ਾਰ

ਮੋਹਾਲੀ, 9 ਮਈ (ਪੰਜਾਬ ਮੇਲ)- ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਦਾ ਅੱਡਾ ਬਣ ਚੁੱਕੇ ਮੋਹਾਲੀ ‘ਚ ਇਮੀਗ੍ਰੇਸ਼ਨ ਨਾਲ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਫੇਜ਼-11 ਦੀ ਐਮਨੈਸਟੀ ਕੰਸਲਟੈਂਟ ਨਾਮ ਦੀ ਇਮੀਗ੍ਰੇਸ਼ਨ ਕੰਪਨੀ ‘ਤੇ ਯੂਰਪ ਭੇਜਣ ਦੇ ਨਾਂ ‘ਤੇ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ। ਆਗਰਾ ਦੇ ਰਹਿਣ ਵਾਲੇ ਸੁਮਨ ਅਤੇ ਕ੍ਰਿਸ਼ਨ ਕੁਮਾਰ ਨੇ ਐੱਸ.ਐੱਸ.ਪੀ. ਮੁਹਾਲੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੰਪਨੀ ਨੇ ਉਨ੍ਹਾਂ ਨੂੰ ਯੂਰਪ ਭੇਜਣ ਦੇ ਨਾਂ ‘ਤੇ 80 ਹਜ਼ਾਰ ਰੁਪਏ ਲਏ ਸਨ।
ਇਸ ਤੋਂ ਬਾਅਦ ਉਸ ਨੂੰ ਯੂਰਪ ਦੇ ਇਕ ਹੋਟਲ ਦਾ ਆਫਰ ਲੈਟਰ ਸੌਂਪਿਆ ਗਿਆ। ਪਰ ਜਦੋਂ ਉਸ ਨੇ ਉਸ ਆਫਰ ਲੈਟਰ ਦੀ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਇਹ ਫਰਜ਼ੀ ਆਫਰ ਲੈਟਰ ਸੀ। ਇਸ ਸਬੰਧੀ ਜਦੋਂ ਉਹ ਆਪਣੇ ਪੈਸੇ ਵਾਪਸ ਮੰਗਣ ਲਈ ਕੰਪਨੀ ਵਿਚ ਗਿਆ, ਤਾਂ ਕੰਪਨੀ ਵਿਚ ਉਸ ਨਾਲ ਬਦਸਲੂਕੀ ਕੀਤੀ ਗਈ ਅਤੇ ਉਸ ਨੂੰ ਉਥੋਂ ਭਜਾ ਦਿੱਤਾ ਗਿਆ।

Leave a comment