ਫਰਾਂਸ, 14 ਅਪ੍ਰੈਲ (ਸੁਖਵੀਰ ਸਿੰਘ ਸੰਧੂ/ਪੰਜਾਬ ਮੇਲ)- ਪੈਰਿਸ ਦੇ ਇੱਕ ਪੁਰਾਣੇ ਸਕੂਲ ਦੇ ਅੰਦਰ 200 ਦੇ ਕਰੀਬ ਵਿਦੇਸੀ ਮੂਲ ਦੇ ਵਗੈਰ ਪੇਪਰਾਂ ਵਾਲੇ ਨੌਜੁਆਨਾਂ ਨੇ ਰੈਣ ਵਸੇਰਾ ਬਣਾ ਲਿਆ।ਉਹ ਲੋਕ ਪੈਰਿਸ ਵਿੱਚ ਕਾਫੀ ਦੇਰ ਤੋਂ ਸਿਰ ਉਪਰ ਛੱਤ ਦੀ ਭਾਲ ਕਰ ਰਹੇ ਸਨ।ਅਖੀਰ ਉਹਨਾਂ ਨੇ ਪਿਛਲੇ ਮੰਗਲਵਾਰ ਤੋਂ ਇਸ ਸਕੂਲ ਅੰਦਰ ਹੀ ਡੇਰਾ ਲਾ ਲਿਆ।ਇਹ ਸਭ ਵਿਦੇਸੀ ਲੋਕ ਲਿੱਬੀਆ ਵਲੋਂ (ਮੈਡੀਟੇਰੀਅਨ) ਸਮੁੰਦਰ ਨੂੰ ਪਾਰ ਕਰਕੇ ਫਰਾਂਸ ਪਹੁੰਚੇ ਸਨ।ਉਸ ਵਕਤ ਤੋਂ ਹੀ ਇਹ ਸ਼ੜਕਾਂ ਉਪਰ ਦਿੱਨ ਕਟੀ ਕਰ ਰਹੇ ਸਨ।ਓਦੀਪੀਆ56 ਜੋ ਵਿਦੇਸ਼ੀ ਲੋਕਾਂ ਲਈ ਭਲਾਈ ਸੰਸਥਾ ਹੈ, ਇਸ ਵਕਤ ਉਹ ਇਹਨਾਂ ਦੀ ਦੇਖ ਭਾਲ ਕਰ ਰਹੀ ਹੈ।