#PUNJAB

ਪੁਸਤਕ ਮੇਲੇ ਵਿਚ ਅਦਬਨਾਮਾ : ਖਾਲਸਾ ਕਾਲਜ ਅੰਮ੍ਰਿਤਸਰ ਲੋਕ ਅਰਪਣ

ਅੰਮ੍ਰਿਤਸਰ, 18 ਫਰਵਰੀ (ਪੰਜਾਬ ਮੇਲ)- ਖਾਲਸਾ ਕਾਲਜ ਅੰਮ੍ਰਿਤਸਰ ਦੇ ਖੁੱਲ੍ਹੇ ਵਿਹੜੇ ਵਿੱਚ ਮਨਾਏ ਜਾ ਰਹੇ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲੇ 2023 ਵਿੱਚ ਡਾ. ਜਸਬੀਰ ਸਿੰਘ ਸਰਨਾ ਤੇ ਡਾ. ਚਰਨਜੀਤ ਸਿੰਘ ਗੁਮਟਾਲਾ ਦੁਆਰਾ ਸੰਪਾਦਿਤ ਤੇ ਆਜ਼ਾਦ ਬੁਕ ਡੀਪੂ, ਹਾਲ ਬਜ਼ਾਰ, ਅੰਮ੍ਰਿਤਸਰ ਦੁਆਰਾ ਪ੍ਰਕਾਸ਼ਿਤ ਤੇ ਪ੍ਰਿੰਟਵੈਲ ਪ੍ਰੈਸ  ਵੱਲੋਂ ਖੂਬਸੂਸਰਤ ਟਾਇਟਲ ਵਾਲੀ ਛਾਪੀ ਪੁਸਤਕ ਅਦਬਨਾਮਾ : ਖਾਲਸਾ ਕਾਲਜ ਅੰਮ੍ਰਿਤਸਰ  ਲੋਕ ਅਰਪਣ ਕੀਤੀ ਗਈ।ਇਹ ਰਸਮ ਬੀਤੇ ਦਿਨ  ਕੁਲਦੀਪ ਸਿੰਘ, ਡਾ. ਆਤਮ ਰੰਧਾਵਾ, ਡਾ. ਪਰਮਜੀਤ ਸਿੰਘ ਢੀਂਗਰਾ, ਆਰਟਿਸਟ ਸਿਧਾਰਥ, ਪ੍ਰਿੰ. ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ ,ਪ੍ਰਿੰਸੀਪਲ ਡਾ. ਮਹਿਲ ਸਿੰਘ ਭੁੱਲਰ, ਡਾ. ਸੁਰਜੀਤ ਸਿੰਘ, ਭੁਪਿੰਦਰ ਸਿੰਘ ਮੱਲੀ, ਡਾ. ਗੁਰਮੁੱਖ ਸਿੰਘ ਪੰਜਾਬੀ ਯੂਨੀਵਰਸਿਟੀ ਤੇ ਡਾ. ਅਮਰਜੀਤ ਸਿੰਘ ਗਰੇਵਾਲ ਨੇ ਅਦਾ ਕੀਤੀ।
ਇਸ ਪੁਸਤਕ ਵਿੱਚ ਕਾਲਜ ਦੇ ਉਨ੍ਹਾਂ ਨਾਮਵਰ ਅਧਿਆਪਕਾਂ ਅਤੇ ਵਿਦਿਆਰਥੀਆਂ ਜਿਨ੍ਹਾਂ ਨੇ ਸਾਹਿਤਕ ਖੇਤਰ ਵਿੱਚ ਮੱਲਾ ਮਾਰੀਆਂ ਹਨ ਦੀ ਸੰਖੇਪ ਵਿੱਚ ਜੀਵਨੀ ਤੇ ਉਨ੍ਹਾਂ ਦੁਆਰਾ ਲਿਖੀਆਂ ਪੁਸਤਕਾਂ ਦਾ ਵੇਰਵਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਪ੍ਰੋ. ਗੁਰਮੁਖ ਸਿੰਘ, ਭਾਈ ਵੀਰ ਸਿੰਘ, ਗਿਆਨੀ ਬਿਸ਼ਨ ਸਿੰਘ, ਸੰਤ ਤੇਜਾ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਜੋਧ ਸਿੰਘ, ਪ੍ਰੋ. ਸਾਹਿਬ ਸਿੰਘ, ਭਾਈ ਸੰਤ ਰਣਧੀਰ ਸਿੰਘ, ਸੰਤ ਸਿੰਘ ਸੇਖੋਂ, ਪ੍ਰੋ. ਮੋਹਨ ਸਿੰਘ, ਸੋਹਨ ਸਿੰਘ ਜੋਸ਼, ਡਾ. ਗੰਡਾ ਸਿੰਘ, ਰੋਸ਼ਨ ਲਾਲ ਆਹੂਜਾ, ਇੰਦਰਜੀਤ ਕੌਰ ਸੰਧੂ, ਡਾ. ਦੀਵਾਨ ਸਿੰਘ , ਡਾ. ਥਾਰਨ ਆਦਿ ਲੇਖਕਾਂ ਦੀ ਸੰਖੇਪ ਵਿੱਚ ਜੀਵਨੀ ਤੇ ਉਨ੍ਹਾਂ ਦੁਆਰਾ ਲਿਖੀਆਂ ਪੁਸਤਕਾਂ ਦਾ ਵੇਰਵਾ ਦਿੱਤਾ ਗਿਆ ਹੈ।ੀ ਕੁਲ ਗਿਣਤੀ 208 ਹੈ ।

Leave a comment