#PUNJAB

ਪੁਲਿਸ ਹੁਣ 15 ਨਹੀਂ ਦੋ ਦਿਨਾਂ ‘ਚ ਪੂਰੀ ਕਰ ਰਹੀ ਪਾਸਪੋਰਟ ਵੈਰੀਫਿਕੇਸ਼ਨ

ਚੰਡੀਗੜ੍ਹ,  2 ਸਤੰਬਰ (ਪੰਜਾਬ ਮੇਲ)- ਚੰਡੀਗੜ੍ਹ ਪੁਲਿਸ ਹੁਣ 15 ਦਿਨਾਂ ਦੀ ਬਜਾਏ ਦੋ ਦਿਨਾਂ ‘ਚ ਪਾਸਪੋਰਟ ਵੈਰੀਫਿਕੇਸ਼ਨ ਪੂਰੀ ਕਰ ਰਹੀ ਹੈ। ਹਾਂ, ਇਹ ਤਤਕਾਲ ਅਪਲਾਈਡ ਪਾਸਪੋਰਟ ਵੈਰੀਫਿਕੇਸ਼ਨ ਨਹੀਂ ਹੈ ਬਲਕਿ ਰੁਟੀਨ ਅਪਲਾਈਡ ਪਾਸਪੋਰਟ ਦੀ ਪੁਲਿਸ ਵੈਰੀਫਿਕੇਸ਼ਨ ਹੈ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਸ਼ੁਰੂ ਕੀਤੀ mPassport ਪੁਲਿਸ ਐਪ ਪ੍ਰਭਾਵਸ਼ਾਲੀ ਅਤੇ ਮਦਦਗਾਰ ਸਾਬਤ ਹੋ ਰਹੀ ਹੈ।

ਪੁਲਿਸ ਨੇ 16 ਜੂਨ ਤੋਂ 01 ਸਤੰਬਰ ਤਕ ਪਾਸਪੋਰਟ ਦਫ਼ਤਰ ਤੋਂ ਕੁੱਲ 8 ਹਜ਼ਾਰ 453 ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਸੀ। ਇਨ੍ਹਾਂ ਵਿੱਚੋਂ ਪੁਲਿਸ ਨੇ 8 ਹਜ਼ਾਰ 236 ਦੀ ਪੁਲਿਸ ਵੈਰੀਫਿਕੇਸ਼ਨ ਕਰ ਕੇ ਪਾਸਪੋਰਟ ਦਫ਼ਤਰ ਭੇਜ ਦਿੱਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਦਿਨ ਵਿੱਚ 132 ਲੋਕਾਂ ਦੀ ਤਸਦੀਕ ਵੀ ਕੀਤੀ ਹੈ। ਹੁਣ ਭਵਿੱਖ ਵਿੱਚ ਵੀ ਦੋ-ਤਿੰਨ ਦਿਨਾਂ ਵਿੱਚ ਲੋਕਾਂ ਦੀ ਪਾਸਪੋਰਟ ਵੈਰੀਫਿਕੇਸ਼ਨ ਹੋ ਜਾਵੇਗੀ।

Leave a comment