24.3 C
Sacramento
Tuesday, September 26, 2023
spot_img

ਪੁਲਿਸ ਵੱਲੋਂ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼; 29 ਗ੍ਰਿਫਤਾਰ

ਲੁਧਿਆਣਾ, 22 ਜੁਲਾਈ (ਪੰਜਾਬ ਮੇਲ)- ਲੁਧਿਆਣਾ ਪੁਲਿਸ ਨੇ ਇੱਕ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜਿਸ ਤੋਂ ਬਾਅਦ ਪੁਲਿਸ ਨੇ 29 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦੇ ਮੈਂਬਰ ਜ਼ਿਆਦਾਤਰ ਵਿਦੇਸ਼ੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਸ ਕਾਲ ਸੈਂਟਰ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਹੀ ਪੁਲਿਸ ਨੇ ਛਾਪਾ ਮਾਰ ਕੇ ਇਨ੍ਹਾਂ ਵਿਅਕਤੀਆਂ ਨੂੰ ਫੜ ਲਿਆ। ਮੁਲਜ਼ਮਾਂ ਨੇ ਆਪਣੇ ਆਪ ਨੂੰ ਮਲਟੀਨੈਸ਼ਨਲ ਕੰਪਨੀਆਂ ਲਈ ਟੈਕਨੀਕਲ ਸਰਵਿਸ ਪ੍ਰੋਵਾਈਡਰ ਵਜੋਂ ਪੇਸ਼ ਕੀਤਾ।
ਪੁਲਿਸ ਮੁਤਾਬਕ ਇਹ ਵਿਦੇਸ਼ੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਸਨ। ਇਸ ਵਿਚ ਵਰਤੇ ਗਏ ਸਾਰੇ ਮੋਬਾਈਲ ਫੋਨ ਵੀ ਪੁਲਿਸ ਨੇ ਜ਼ਬਤ ਕਰ ਲਏ ਹਨ। ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਮੈਂਬਰਾਂ ਵਿਚ 11 ਜਣੇ ਮੇਘਾਲਿਆ ਦੇ, 3 ਜਣੇ ਉੱਤਰ ਪ੍ਰਦੇਸ਼, 7 ਜਣੇ ਗੁਜਰਾਤ ਤੋਂ, 1 ਹਿਮਾਚਲ ਪ੍ਰਦੇਸ਼, 3 ਨਾਗਾਲੈਂਡ, ਇੱਕ ਦਿੱਲੀ ਅਤੇ ਚਾਰ ਜਣੇ ਪੰਜਾਬ ਦੇ ਹਨ। ਇਨ੍ਹਾਂ ਵਿਚ 3 ਜਣੇ ਲੁਧਿਆਣਾ ਤੋਂ ਹਨ ਅਤੇ ਇੱਕ ਗੁਰਦਾਸਪੁਰ ਤੋਂ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕ੍ਰਿਸ਼ਨਾ ਵਾਸੀ ਚੰਦੂ ਲਾਲ ਚੋਲ ਬਾਪੂ ਨਗਰ ਅਹਿਮਦਾਬਾਦ ਗੁਜਰਾਜ ਅਤੇ ਸਚਿਨ ਸਿੰਘ ਵਾਸੀ ਪਿੰਡ ਔਰੋਜੀ ਤਿਵਾੜੀ ਦਮੋਰੀਆ ਥਾਣਾ ਬਾਠਰਾਣੀ ਜ਼ਿਲ੍ਹਾ ਦਿਓਰੀਆ ਉੱਤਰ ਪ੍ਰਦੇਸ਼ ਅਤੇ ਹੋਰ ਅਣਪਛਾਤੇ ਵਿਅਕਤੀ ਅਤੇ ਔਰਤਾਂ ਨਾਜਾਇਜ਼ ਤੌਰ ‘ਤੇ ਕਾਲ ਸੈਂਟਰ ਚਲਾ ਰਹੇ ਹਨ। ਗੈਂਗ ਦੇ ਲੋਕ ਇੰਟਰਨੈਸ਼ਨਲ ਸੰਪਰਕਾਂ ਰਾਹੀਂ ਵਿਦੇਸ਼ਾਂ ‘ਚ ਬੈਠੇ ਲੋਕਾਂ ਨੂੰ ਗੁੰਮਰਾਹ ਕਰਕੇ ਧੋਖਾਦੇਹੀ ਕਰਦੇ ਹਨ।

Related Articles

Stay Connected

0FansLike
3,873FollowersFollow
21,200SubscribersSubscribe
- Advertisement -spot_img

Latest Articles