28.4 C
Sacramento
Wednesday, October 4, 2023
spot_img

ਪੁਲਿਸ ‘ਚ ਭਰਤੀ ਕਰਵਾਉਣ ਲਈ 35 ਮੁੰਡਿਆਂ ਤੋਂ ਠੱਗੇ 2.58 ਕਰੋੜ

-ਜੁਆਇਨਿੰਗ ਲੈਟਰ, 3 ਮਹੀਨੇ ਦੀ ਸੈਲਰੀ ਤੇ ਵਰਦੀਆਂ ਪਵਾ ਟ੍ਰੇਨਿੰਗ ਵੀ ਦਿੱਤੀ
ਮੁਕੇਰੀਆਂ, 11 ਜੁਲਾਈ (ਪੰਜਾਬ ਮੇਲ)- ਪੰਜਾਬ ਵਿਚ ਪੁਲਿਸ ਵਿਭਾਗ ਵਿਚ ਭਰਤੀ ਕਰਵਾਉਣ ਦਾ ਇੱਕ ਵੱਡਾ ਨੈਕਸਸ ਚੱਲ ਰਿਹਾ ਸੀ। ਜਿਸ ਦੇ ਵਿਚ ਇੱਕੋ ਹੀ ਹਲਕੇ ਦੇ ਕਰੀਬ 35 ਨੌਜਵਾਨ ਫਸ ਗਏ ਅਤੇ ਏਜੰਟ ਨੇ ਉਨ੍ਹਾਂ ਕੋਲੋਂ 2 ਕਰੋੜ 58 ਲੱਖ ਰੁਪਏ ਲੁੱਟ ਲਏ। ਇਹ ਘਟਨਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਮੁਕੇਰੀਆਂ ਵਿਚ ਵਾਪਰੀ ਹੈ। ਇਹ ਰੈਕਟ ਦਾ ਪਤਾ ਲੱਗਣ ‘ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ।
ਮੁਕੇਰੀਆਂ ਪੁਲਿਸ ਨੇ ਭੋਲੇ-ਭਾਲੇ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਕਰੀਬ 30 ਤੋਂ 35 ਨੌਜਵਾਨਾਂ ਨਾਲ 2 ਕਰੋੜ 58 ਲੱਖ ਦੀ ਠੱਗੀ ਮਾਰਨ ਵਾਲੇ ਇੱਕ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਗਿਰੋਹ ਨਕਲੀ ਪੁਲਿਸ ਅਫਸਰ ਬਣ ਠੱਗੀਆਂ ਮਾਰਦੇ ਸਨ ਅਤੇ ਨੌਜਵਾਨਾਂ ਨੂੰ ਲੁੱਟਦੇ ਸਨ।
ਇਸ ਸਬੰਧੀ ਜਾਣਕਾਰੀ ਕਰਦੇ ਹੋਏ ਕੁਲਵਿੰਦਰ ਸਿੰਘ ਵਿਰਕ ਡੀ.ਐੱਸ.ਪੀ. ਮੁਕੇਰੀਆਂ ਨੇ ਦੱਸਿਆ ਕਿ ਇਸ ਗੈਂਗ ਦਾ ਸਰਗਨਾ ਬਲਵਿੰਦਰ ਸਿੰਘ ਹੈ, ਜੋ ਡੇਰਾ ਸੌਦਾ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਹੈ। ਬਲਵਿੰਦਰ ਸਿੰਘ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਸਬ-ਇੰਸਪੈਕਟਰ ਅਤੇ ਉਸ ਦਾ ਦੂਜਾ ਸਾਥੀ ਰੋਹਿਤ ਕੁਮਾਰ ਉਰਫ ਬਲਵੰਤ ਸਿੰਘ ਗਿੱਲ ਵਾਸੀ ਸਹਾਏਪੁਰ ਥਾਣਾ ਡਵੀਜਨ ਨੰਬਰ 07 ਜਲੰਧਰ ਜੋ ਆਪਣੇ ਆਪ ਨੂੰ ਵਿਜੀਲੈਂਸ ਦਾ ਡੀ.ਐੱਸ.ਪੀ ਦੱਸਦਾ ਸੀ।
ਇਸ ਗਰੋਹ ਦੇ ਹੋਰ ਮੈਂਬਰ ਹਰਜੀਤ ਸਿੰਘ ਵਾਸੀ ਸਹਾਏਪੁਰ ਥਾਣਾ ਬਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਬਲਵੀਰ ਸਿੰਘ ਉਰਫ ਸ਼ੀਵਾ ਵਾਸੀ ਦੇਵਾ ਕਲੋਨੀ, ਮੁਕੇਰੀਆਂ ਜੋ ਵੀ ਆਪਣੇ ਆਪ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਦੱਸਦੇ ਸਨ। ਇਨ੍ਹਾਂ ਸਾਰਿਆਂ ਨੂੰ ਮੁਕੇਰੀਆਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਸ ਗੈਂਗ ਨੇ ਮੁਕੇਰੀਆਂ ਇਲਾਕੇ ਦੇ ਕਰੀਬ ਤਿੰਨ ਦਰਜਨ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿਚ ਸਿਪਾਹੀ ਭਰਤੀ ਕਰਾਉਣ ਦੇ ਨਾਮ ‘ਤੇ ਕਰੀਬ 2 ਕਰੋੜ 58 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਗਰੋਹ ਵੱਲੋਂ ਭੋਲੇ ਭਾਲੇ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੇ ਸਿਪਾਹੀ ਰੈਂਕ ਦੇ ਜਾਅਲੀ ਆਈ.ਡੀ. ਕਾਰਡ ਅਤੇ ਜੁਆਨਿੰਗ ਲੈਟਰ ਬਣਾ ਕੇ ਪੁਲਿਸ ਦੀਆਂ ਵਰਦੀਆਂ ਪਵਾ ਕੇ ਆਰਮੀ ਦੀ ਦੁਸ਼ਹਿਰਾ ਗਰਾਊਂਡ ਜਲੰਧਰ ਅਤੇ ਅੰਮ੍ਰਿਤਸਰ ਅਤੇ ਫਿਲੋਰ ਕਿਰਾਏ ਦੇ ਕਮਰੇ ਲੈ ਕੇ ਟਰੇਨਿੰਗ ਕਰਵਾਉਂਦੇ ਸਨ। ਨੌਜਵਾਨਾਂ ਦੇ ਬੈਂਕ ਦੇ ਅਕਾਊਂਟ ਖੁੱਲਵਾ ਕੇ ਉਸ ਵਿਚ 2-3 ਮਹੀਨੇ ਦੀ ਤਨਖਾਹ 8 ਤੋਂ 10 ਹਜ਼ਾਰ ਰੁਪਏ ਪਾਉਂਦੇ ਸਨ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles