#AMERICA

ਪੁਲਿਸ ਅਫਸਰ ਵਿਰੁੱਧ ਡੰਡੇ ਨਾਲ ਇਕ ਫੋਟੋਗ੍ਰਾਫਰ ‘ਤੇ ਹਮਲਾ ਕਰਨ ਦੇ ਦੋਸ਼ ਰੱਦ, ਕੇਸ ਬੰਦ

ਸੈਕਰਾਮੈਂਟੋ, 16 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 2020 ਵਿਚ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਪੁਲਿਸ ਹੱਥੋਂ ਹੋਈ ਮੌਤ ਤੋਂ ਬਾਅਦ ਹੋਏ ਇਕ ਪ੍ਰਦਰਸ਼ਨ ਦੌਰਾਨ ਓਰੇਗੋਨ ਦੇ ਇਕ ਪੁਲਿਸ ਅਫਸਰ ਵਿਰੁੱਧ ਇਕ ਫੋਟੋਗ੍ਰਾਫਰ ‘ਤੇ ਹਮਲਾ ਕਰਨ ਦੇ ਲੱਗੇ ਦੋਸ਼ ਰੱਦ ਕਰ ਦਿੱਤੇ ਗਏ ਹਨ। ਅਗਸਤ 2020 ਵਿਚ ਟੇਰੀ ਜੈਕੋਬਸ ਨਾਮੀ ਫੋਟੋਗ੍ਰਾਫਰ ਦੇ ਸਿਰ ‘ਤੇ ਪੁੁਲਿਸ ਅਫਸਰ ਕੋਰੇ ਬਰਵਰਥ ਵੱਲੋਂ ਕਥਿੱਤ ਤੌਰ ‘ਤੇ ਡੰਡੇ ਨਾਲ ਵਾਰ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਵਿਰੁੱਧ ਚੌਥਾ ਦਰਜਾ ਹਮਲੇ ਦੇ ਦੋਸ਼ ਲਾਏ ਗਏ ਸਨ। ਇਸ ਵੀਡੀਓ ਵਿਚ ਜਮੀਨ ਉਪਰ ਡਿੱਗੀ ਫੋਟੋਗ੍ਰਾਫਰ ‘ਤੇ ਵੀ ਕੋਰੇ ਬਰਵਰਥ ਹਮਲਾ ਕਰਦਾ ਹੋਇਆ ਵਿਖਾਈ ਦਿੰਦਾ ਹੈ। ਪੁਲਿਸ ਅਫਸਰ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ ਤੇ ਇਸ ਵਾਸਤੇ ਉਸ ਨੇ ਫੋਟੋਗ੍ਰਾਫਰ ਕੋਲੋਂ ਮੁਆਫੀ ਵੀ ਮੰਗ ਲਈ ਸੀ। ਮਲਟਨੋਮਾਹ ਕਾਊਂਟੀ ਦੀ ਅਦਾਲਤ ਦੇ ਜੱਜ ਸੀਲੀਆ ਹੋਵਸ ਨੇ ਦੋਸ਼ ਰੱਦ ਕਰਦਿਆਂ ਕੇਸ ਬੰਦ ਕਰਨ ਦਾ ਆਦੇਸ਼ ਦਿੱਤਾ ਹੈ।

Leave a comment