ਧਰਮਸ਼ਾਲਾ, 27 ਅਪ੍ਰੈਲ (ਪੰਜਾਬ ਮੇਲ)-ਤਿੱਬਤ ਦੇ ਧਾਰਮਿਕ ਆਗੂ ਦਲਾਈਲਾਮਾ ਨੂੰ ਬੁੱਧਵਾਰ ਉਨ੍ਹਾਂ ਦੀ ਰਿਹਾਇਸ਼ ‘ਤੇ ਪੁਰਸਕਾਰ ਫਾਊਂਡੇਸ਼ਨ ਵੱਲੋਂ 64 ਸਾਲ ਮਗਰੋਂ ਨਿੱਜੀ ਤੌਰ ‘ਤੇ ਸੰਨ 1959 ਦਾ ਰੈਮਨ ਮੈਗਸੇਸੇ ਪੁਰਸਕਾਰ ਦਿੱਤਾ ਗਿਆ। ਦਲਾਈਲਾਮਾ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਰੈਮਨ ਮੈਗਸੇਸੇ ਪੁਰਸਕਾਰ ਫਾਊਂਡੇਸ਼ਨ ਦੇ ਪ੍ਰਧਾਨ ਸੁਸਾਨਾ ਬੀ. ਅਫਾਨ ਅਤੇ ਫਾਊਂਡੇਸ਼ਨ ਦੇ ਟਰੱਸਟੀ ਐਮਿਲੀ ਏ. ਅਬਰੇਰਾ ਨੇ 64 ਸਾਲ ਮਗਰੋਂ 1959 ਦਾ ਰੈਮਨ ਮੈਗਸੇਸੇ ਪੁਰਸਕਾਰ ਨਿੱਜੀ ਤੌਰ ‘ਤੇ ਦੇਣ ਲਈ ਨੋਬੇਲ ਪੁਰਸਕਾਰ ਜੇਤੂ ਦਲਾਈਲਾਮਾ ਨਾਲ ਮੁਲਾਕਾਤ ਕੀਤੀ। ਦਲਾਈਲਾਮਾ ਦੇ ਦਫ਼ਤਰ ਮੁਤਾਬਕ, ਅਗਸਤ 1959 ਵਿਚ ਮਨੀਲਾ ਵਿਚ ਉਨ੍ਹਾਂ ਦੇ ਵੱਡੇ ਭਰਾ ਗਯਾਲੋ ਥੋਂਡੇਨ ਨੇ ਉਨ੍ਹਾਂ ਵੱਲੋਂ ਰੈਮਨ ਮੈਗਸੇਸੇ ਪੁਰਸਕਾਰ ਪ੍ਰਾਪਤ ਕੀਤਾ ਸੀ।