#INDIA

ਪੀ.ਡੀ.ਪੀ. ਸੁਪਰੀਮੋ ਮਹਿਬੂਬਾ ਦੀ ਧੀ ਨੂੰ ਰੈਗੂਲਰ ਪਾਸਪੋਰਟ ਜਾਰੀ

ਸ੍ਰੀਨਗਰ, 25 ਅਗਸਤ (ਪੰਜਾਬ ਮੇਲ)- ਜੰਮੂ ਕਸ਼ਮੀਰ ਦੀ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ.ਡੀ.ਪੀ.) ਸੁਪਰੀਮੋ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਨੂੰ ਅੱਜ ਇੱਥੇ ਦਸ ਸਾਲ ਦੀ ਵੈਧਤਾ ਵਾਲਾ ਰੈਗੂਲਰ ਪਾਸਪੋਰਟ ਜਾਰੀ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਲਤਿਜਾ ਨੇ ਜੰਮੂ-ਕਸ਼ਮੀਰ ਹਾਈ ਕੋਰਟ ਵਿਚ ਨਵੀਂ ਪਟੀਸ਼ਨ ਦਾਇਰ ਕਰਕੇ ਕਿਸੇ ਵੀ ਦੇਸ਼ ਦੀ ਯਾਤਰਾ ‘ਤੇ ਕੋਈ ਰੋਕ ਨਾ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਪਾਸਪੋਰਟ ਦੀ ਮਿਆਦ ਵਧਾਉਣ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਸੀ।

Leave a comment