#PUNJAB

ਪਿੰਡ ਸ਼ੰਕਰ ਦਾ ਜੰਮਪਲ ਚੰਨਵੀਰ ਸਿੰਘ ਜਵੰਦਾ ਕੈਨੇਡਾ ‘ਚ ਬਣਿਆ ਪੁਲਿਸ ਅਫਸਰ

ਡੇਹਲੋਂ, 29 ਅਗਸਤ (ਰਣਬੀਰ ਮਹਿਮੀ/ਪੰਜਾਬ ਮੇਲ)- ਲਾਗਲੇ ਪਿੰਡ ਸ਼ੰਕਰ ਦੇ ਜੰਮਪਲ ਚੰਨਵੀਰ ਸਿੰਘ ਜਵੰਦਾ ਕੈਨੇਡਾ ਦੇ ਸਰੀ ਇਲਾਕੇ ‘ਚ ਪੁਲਿਸ ਅਫਸਰ ਭਰਤੀ ਹੋਏ ਹਨ। ਚੰਨਵੀਰ ਸਿੰਘ ਜਵੰਦਾ ਜੋ ਕਿ ਜੀ.ਐੱਨ.ਈ. ਲੁਧਿਆਣਾ ਤੋਂ ਐੱਮ.ਟੈਕ (ਮਕੈਨੀਕਲ ਇੰਜਨੀਅਰਿੰਗ) ਕਰਕੇ ਕੈਨੇਡਾ ਪਹੁੰਚਿਆ। ਇਨ੍ਹਾਂ ਦੇ ਪਿਤਾ ਰਣਜੀਤ ਸਿੰਘ ਜਵੰਦਾ ਇੱਕ ਮੈਥ ਅਧਿਆਪਕ ਵਜੋਂ ਸਰਕਾਰੀ ਸਰਵਿਸ ਵਿਚੋਂ ਰਿਟਾਇਰਡ ਹੋਏ ਹਨ। ਇਸਦੇ ਮਾਤਾ ਮਨਜਿੰਦਰ ਕੌਰ ਜਵੰਦਾ ਵੀ ਇੱਕ ਅਧਿਆਪਕਾ ਦੇ ਤੌਰ ‘ਤੇ ਸੇਵਾਮੁਕਤ ਹੋਏ ਹਨ। ਚੰਨਵੀਰ ਸਿੰਘ ਜਵੰਦਾ ਦੀ ਕੈਨੇਡਾ ਪੁਲਿਸ ‘ਚ ਹੋਈ ਨਿਯੁਕਤੀ ‘ਤੇ ਪਿੰਡ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਵੱਲੋਂ ਇਸ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪਿੰਡ ਦੇ ਸਰਪੰਚ ਰਣਬੀਰ ਸਿੰਘ ਮਹਿਮੀ ਸ਼ੰਕਰ, ਜੀ.ਐੱਨ.ਈ. ਲੁਧਿਆਣਾ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ, ਪ੍ਰੋ. ਸੱਤਜੋਤ ਸਿੰਘ ਢਿੱਲੋਂ (ਜੀ.ਐੱਨ.ਈ.), ਐਕਸੀਅਨ ਸਵਰਨ ਸਿੰਘ ਜਵੰਦਾ, ਮੋਹਨ ਸਿੰਘ ਜਵੰਦਾ, ਸਾਬਕਾ ਸਰਪੰਚ ਅਵਤਾਰ ਸਿੰਘ ਸ਼ੰਕਰ, ਸਾਬਕਾ ਚੇਅਰਮੈਨ ਜਸਪਾਲ ਸਿੰਘ ਸ਼ੰਕਰ, ਸਪੋਰਟਸ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਜਵੰਦਾ, ਐਕਸੀਅਨ ਮਲਕੀਤ ਸਿੰਘ ਜਵੰਦਾ, ਬਲਜੀਤ ਸਿੰਘ ਢਿੱਲੋਂ ਆਦਿ ਵੱਲੋਂ ਵੀ ਜਵੰਦਾ ਪਰਿਵਾਰ ਨੂੰ ਵਧਾਈਆਂ ਭੇਜੀਆਂ ਅਤੇ ਕਿਹਾ ਕਿ ਚੰਨਵੀਰ ਜਵੰਦਾ ਵੱਲੋਂ ਇਹ ਨਿਯੁਕਤੀ ਪ੍ਰਾਪਤ ਕਰਕੇ ਜਿੱਥੇ ਆਪਣੇ ਪਿੰਡ ਸ਼ੰਕਰ ਦਾ ਨਾਮ ਰੌਸ਼ਨ ਕੀਤਾ, ਉੱਥੇ ਹੀ ਆਪਣੇ ਪਰਿਵਾਰ, ਇਲਾਕੇ ਦੇਸ਼ ਦੇ ਨਾਮ ਨੂੰ ਚਾਰ ਚੰਨ੍ਹ ਲਾਏ। ਸਾਨੂੰ ਚੰਨਵੀਰ ਜਵੰਦਾ ‘ਤੇ ਮਾਣ ਹੈ ਅਤੇ ਭਵਿੱਖ ਵਿਚ ਆਸ ਕਰਦੇ ਹਾਂ ਕਿ ਚੰਨਵੀਰ ਜਵੰਦਾ ਹੋਰ ਵੀ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹੇ।

Leave a comment