#OTHERS

ਪਿਛਲੇ ਹਫ਼ਤੇ 150 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਗਿਆ : ਆਈ.ਓ.ਐੱਮ.

ਤ੍ਰਿਪੋਲੀ, 10 ਮਈ (ਪੰਜਾਬ ਮੇਲ)- ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈ.ਓ.ਐੱਮ.) ਨੇ ਕਿਹਾ ਕਿ ਪਿਛਲੇ ਹਫ਼ਤੇ 150 ਪ੍ਰਵਾਸੀਆਂ ਨੂੰ ਬਚਾਇਆ ਗਿਆ ਅਤੇ ਲੀਬੀਆ ਵਾਪਸ ਭੇਜਿਆ ਗਿਆ। ਸਮਾਚਾਰ ਏਜੰਸੀ ਸ਼ਿਨਹੂਆ ਨੇ ਸੰਯੁਕਤ ਰਾਸ਼ਟਰ ਦੀ ਸੰਸਥਾ ਦੇ ਹਵਾਲੇ ਨਾਲ ਕਿਹਾ ਕਿ ”30 ਅਪ੍ਰੈਲ ਤੋਂ 6 ਮਈ ਦੀ ਮਿਆਦ ਵਿਚ 150 ਪ੍ਰਵਾਸੀਆਂ ਨੂੰ ਰੋਕਿਆ ਗਿਆ ਅਤੇ ਲੀਬੀਆ ਵਾਪਸ ਭੇਜ ਦਿੱਤਾ ਗਿਆ।” ਬਿਆਨ ‘ਚ ਕਿਹਾ ਗਿਆ ਕਿ ਪਿਛਲੇ ਹਫ਼ਤੇ ਲੀਬੀਆ ਦੇ ਕੰਢੇ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੀਆਂ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਸੰਗਠਨ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਕੁੱਲ 4,969 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਗਿਆ ਹੈ ਅਤੇ ਲੀਬੀਆ ਵਾਪਸ ਭੇਜਿਆ ਗਿਆ ਹੈ। ਇਸ ਨੇ ਅੱਗੇ ਕਿਹਾ ਕਿ ਮੱਧ ਭੂਮੱਧ ਸਾਗਰ ਮਾਰਗ ‘ਤੇ ਲੀਬੀਆ ਦੇ ਤੱਟ ਤੋਂ 532 ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 315 ਹੋਰ ਲਾਪਤਾ ਹੋ ਗਏ। 2011 ਵਿਚ ਮਰਹੂਮ ਤਾਨਾਸ਼ਾਹ ਮੁਅੱਮਰ ਗੱਦਾਫੀ ਦੇ ਸ਼ਾਸਨ ਦੇ ਪਤਨ ਤੋਂ ਬਾਅਦ ਦੇਸ਼ ਵਿਚ ਅਸਥਿਰਤਾ ਅਤੇ ਹਫੜਾ-ਦਫੜੀ ਕਾਰਨ ਬਹੁਤ ਸਾਰੇ ਪ੍ਰਵਾਸੀ ਜ਼ਿਆਦਾਤਰ ਅਫਰੀਕੀ, ਲੀਬੀਆ ਤੋਂ ਭੂਮੱਧ ਸਾਗਰ ਨੂੰ ਪਾਰ ਕਰਕੇ ਯੂਰਪੀ ਕਿਨਾਰਿਆਂ ਤੱਕ ਜਾਣ ਦੀ ਚੋਣ ਕਰਦੇ ਹਨ।

Leave a comment