20.5 C
Sacramento
Friday, June 2, 2023
spot_img

ਪਿਛਲੇ ਸਾਲ ਕੈਨੇਡਾ ਦੀ ਆਬਾਦੀ ਵਿਚ 10 ਲੱਖ ਦਾ ਵਾਧਾ

– ਪਿਛਲੇ ਸਾਰੇ ਰਿਕਾਰਡ ਮਾਤ ਕੀਤੇ
ਸਰੀ, 24 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਕੈਨੇਡਾ ਦੀ ਆਬਾਦੀ ਵਿਚ 1 ਜਨਵਰੀ, 2022 ਤੋਂ 1 ਜਨਵਰੀ, 2023 ਤੱਕ 10 ਲੱਖ ਲੋਕਾਂ ਦਾ ਵਾਧਾ ਹੋਇਆ ਹੈ, ਜਿਸ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਸਾਲ 2022 ‘ਚ ਕੈਨੇਡਾ ਦੀ ਆਬਾਦੀ ਵਿਚ 1,050,110 ਦਾ ਵਾਧਾ ਹੋਇਆ ਹੈ, ਜਿਸ ਨਾਲ 1 ਜਨਵਰੀ, 2023 ਨੂੰ ਕੈਨੇਡਾ ਦੀ ਆਬਾਦੀ 39,566,248 ਹੋ ਗਈ ਹੈ।
ਆਬਾਦੀ ‘ਚ ਹੋਇਆ ਇਹ ਵਾਧਾ ਕੈਨੇਡਾ ਦੇ ਇਤਿਹਾਸ ਵਿਚ 12-ਮਹੀਨਿਆਂ ਵਿਚ ਵਾਧਾ ਹੋਣ ਦਾ ਪਹਿਲਾ ਰਿਕਾਰਡ ਬਣ ਗਿਆ ਹੈ। 2022 ਵਿਚ ਕੈਨੇਡਾ ਦੀ ਜਨਸੰਖਿਆ ਵਧਣ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਪ੍ਰਵਾਸ ਦੱਸਿਆ ਗਿਆ ਹੈ। ਕੈਨੇਡਾ 2022 ਵਿਚ ਜਨਸੰਖਿਆ ਵਾਧੇ ਲਈ ਜੀ-7 ਦੇਸ਼ਾਂ ਵਿਚ ਸਭ ਤੋਂ ਅੱਗੇ ਹੈ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਆਬਾਦੀ ਦੇ ਵਾਧੇ ਦੀ ਇਹ ਦਰ ਇਸੇ ਤਰ੍ਹਾਂ ਬਰਕਰਾਰ ਰਹੀ, ਤਾਂ ਆਉਣ ਵਾਲੇ ਲਗਭਗ 26 ਸਾਲਾਂ ਵਿਚ ਕੈਨੇਡੀਅਨ ਦੀ ਆਬਾਦੀ ਦੁੱਗਣੀ ਹੋ ਜਾਵੇਗੀ।
ਅੰਤਰਰਾਸ਼ਟਰੀ ਪ੍ਰਵਾਸ ਵਿਚ ਦੇਖਿਆ ਗਿਆ ਵਾਧਾ ਕੈਨੇਡਾ ਸਰਕਾਰ ਵੱਲੋਂ ਆਰਥਿਕਤਾ ਦੇ ਮੁੱਖ ਖੇਤਰਾਂ ਵਿਚ ਮਜ਼ਦੂਰਾਂ ਦੀ ਕਮੀ ਨੂੰ ਘੱਟ ਕਰਨ ਦੇ ਯਤਨਾਂ ਸਦਕਾ ਹੋਇਆ ਹੈ। ਦੂਜੇ ਪਾਸੇ ਸਥਾਈ ਅਤੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਧਣ ਕਾਰਨ ਕੈਨੇਡਾ ਵਿਚ ਰਿਹਾਇਸ਼, ਬੁਨਿਆਦੀ ਢਾਂਚੇ ਅਤੇ ਆਵਾਜਾਈ ਅਤੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਨਾਲ ਸਬੰਧਤ ਦੇਸ਼ ਦੇ ਕੁਝ ਖੇਤਰਾਂ ਲਈ ਸਾਹਮਣੇ ਵੱਡੀਆਂ ਚੁਣੌਤੀਆਂ ਨੂੰ ਵੀ ਦਰਸਾ ਰਿਹਾ ਹੈ।

Related Articles

Stay Connected

0FansLike
3,794FollowersFollow
20,800SubscribersSubscribe
- Advertisement -spot_img

Latest Articles