#INDIA

ਪਾਬੰਦੀ ਦੇ ਬਾਵਜੂਦ ਦਿੱਲੀ ‘ਚ ਚੱਲੇ ਪਟਾਕੇ, ਹਵਾ ਪ੍ਰਦੂਸ਼ਣ ਵਧਿਆ

ਨਵੀਂ ਦਿੱਲੀ, 13 ਨਵੰਬਰ (ਪੰਜਾਬ ਮੇਲ)- ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਸੋਮਵਾਰ ਨੂੰ ਦਿੱਲੀ-ਐੱਨ.ਸੀ.ਆਰ. ਵਿਚ ਹਵਾ ਦੀ ਗੁਣਵੱਤਾ ਕਾਫ਼ੀ ਖ਼ਰਾਬ ਹੋ ਗਈ, ਜੋ ‘ਮਾੜੀ’ ਸ਼੍ਰੇਣੀ ਵਿਚ ਆਉਂਦੀ ਹੈ। ਸੁਪਰੀਮ ਕੋਰਟ ਅਤੇ ਦਿੱਲੀ ਸਰਕਾਰ ਵੱਲੋਂ ਪਟਾਕਿਆਂ ‘ਤੇ ਪਾਬੰਦੀਆਂ ਦੇ ਬਾਵਜੂਦ ਦੀਵਾਲੀ ਦੇ ਜਸ਼ਨਾਂ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਸੰਘਣੀ ਧੁੰਦ ਢੱਕੀਆਂ ਦਿਖਾਈ ਦਿੱਤੀਆਂ। ਦਿੱਲੀ-ਐੱਨ.ਸੀ.ਆਰ. ਵਿਚ ਰੱਜ ਕੇ ਪਟਾਕੇ ਚਲਾਏ ਗਏ ਤੇ ਪੁਲਿਸ ਲੋਕਾਂ ਨੂੰ ਪਟਾਕੇ ਚਲਾਉਣ ਤੋਂ ਰੋਕਣ ਵਿਚ ਨਾਕਾਮ ਰਹੀ।
ਸੀ.ਪੀ.ਸੀ.ਬੀ. ਅਨੁਸਾਰ ਅੱਜ ਤੜਕੇ ਲੋਧੀ ਰੋਡ ਖੇਤਰ ਦੇ ਆਸਪਾਸ ਸਵੇਰੇ 5:54 ਵਜੇ ਅਤੇ ਰਾਜਘਾਟ ਖੇਤਰ ਵਿਚ ਸਵੇਰੇ 6:05 ਵਜੇ ‘ਮਾੜੀ’ ਹਵਾ ਦੀ ਗੁਣਵੱਤਾ ਦੇਖੀ ਗਈ।