#OTHERS

ਪਾਕਿ ਪ੍ਰਸ਼ਾਸਨ ਨੇ 190 ਹਿੰਦੂਆਂ ਨੂੰ ਭਾਰਤ ਜਾਣ ਤੋਂ ਰੋਕਿਆ

ਇਸਲਾਮਾਬਾਦ, 9 ਫਰਵਰੀ (ਪੰਜਾਬ ਮੇਲ)- ਗੁਆਂਢੀ ਮੁਲਕ ਵਿੱਚ ਜਾਣ ਸਬੰਧੀ ਤਸੱਲੀਬਖਸ਼ ਜਵਾਬ ਦੇਣ ‘ਚ ਨਾਕਾਮ ਰਹਿਣ ‘ਤੇ ਪਾਕਿਸਤਾਨ ਦੀਆਂ ਅਥਾਰਟੀਆਂ ਨੇ 190 ਹਿੰਦੂਆਂ ਨੂੰ ਭਾਰਤ ਜਾਣ ਤੋਂ ਰੋਕ ਦਿੱਤਾ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟ ਤੋਂ ਹਾਸਲ ਹੋਈ ਹੈ। ਰਿਪੋਰਟ ਮੁਤਾਬਕ ਸਿੰਧ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਿਤ ਹਿੰਦੂ ਪਰਿਵਾਰ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਮੰਗਲਵਾਰ ਨੂੰ ਧਾਰਮਿਕ ਯਾਤਰਾ ਸਬੰਧੀ ਵੀਜ਼ੇ ‘ਤੇ ਭਾਰਤ ਜਾਣ ਲਈ ਵਾਹਗਾ ਬਾਰਡਰ ‘ਤੇ ਪੁੱਜ ਗਏ। ਮੀਡੀਆ ਰਿਪੋਰਟ ਮੁਤਾਬਕ ਭਾਰਤ ਜਾਣ ਸਬੰਧੀ ਉਚਿਤ ਜਵਾਬ ਨਾ ਦੇ ਸਕਣ ਕਾਰਨ ਪਾਕਿਸਤਾਨ ਇਮੀਗ੍ਰੇਸ਼ਨ ਅਥਾਰਟੀਆਂ ਨੇ ਇਨ੍ਹਾਂ ਨੂੰ ਰੋਕ ਦਿੱਤਾ। ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਹਿੰਦੂ ਪਰਿਵਾਰ ਆਮ ਤੌਰ ‘ਤੇ ਧਾਰਮਿਕ ਯਾਤਰਾ ਲਈ ਵੀਜ਼ੇ ਹਾਸਲ ਕਰਦੇ ਹਨ ਅਤੇ ਉੱਥੇ ਲੰਬੇ ਸਮੇਂ ਤੱਕ ਠਹਿਰਦੇ ਹਨ। ਮੌਜੂਦਾ ਸਮੇਂ ਰਾਜਸਥਾਨ ਤੇ ਦਿੱਲੀ ਵਿਚ ਵੱਡੀ ਗਿਣਤੀ ਵਿਚ ਪਾਕਿਸਤਾਨੀ ਹਿੰਦੂ ਵੱਸਦੇ ਹਨ।

Leave a comment