ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ’ਤੇ ਦੋ ਦਿਨਾਂ ’ਚ ਦੂਜਾ ਹਮਲਾ

289
Share

ਲੰਡਨ, 4 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ’ਤੇ ਦੋ ਦਿਨਾਂ ਵਿਚ ਦੂਜਾ ਹਮਲਾ ਹੋਇਆ ਹੈ। ਉਨ੍ਹਾਂ ਦੇ ਬਰਤਾਨੀਆ ਵਿਚਲੇ ਦਫਤਰ ’ਚ 20 ਲੋਕਾਂ ਨੇ ਪੁੱਜ ਕੇ ਹੰਗਾਮਾ ਕੀਤਾ। ਹਮਲਾਵਰ ਇਮਰਾਨ ਖਾਨ ਦੀ ਪਾਰਟੀ ਦੇ ਦੱਸੇ ਜਾ ਰਹੇ ਹਨ। ਪੁਲਿਸ ਨੇ ਚਾਰ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇਕ ਵਿਅਕਤੀ ਨੇ ਸ਼ਰੀਫ ਵੱਲ ਮੋਬਾਈਲ ਵਗਾ ਕੇ ਮਾਰਿਆ ਸੀ, ਜੋ ਉਨ੍ਹਾਂ ਦੇ ਸੁਰੱਖਿਆ ਕਰਮੀ ਨੂੰ ਲੱਗਿਆ ਸੀ।

Share