#OTHERS

ਪਾਕਿਸਤਾਨ ਦੇ ਸੂਬਾ ਸਿੰਧ ‘ਚ ਮੰਦਰ ‘ਤੇ ਡਾਕੂਆਂ ਦਾ ਹਮਲਾ

-ਸੁਰੱਖਿਆ ਲਈ 400 ਪੁਲਿਸ ਮੁਲਾਜ਼ਮ ਤਾਇਨਾਤ
ਕਰਾਚੀ, 18 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੇ ਸਿੰਧ ਸੂਬੇ ‘ਚ ਇਸ ਹਫ਼ਤੇ ਡਾਕੂਆਂ ਦੇ ਗਰੋਹ ਵਲੋਂ ਹਿੰਦੂ ਮੰਦਰ ‘ਤੇ ਰਾਕੇਟ ਹਮਲੇ ਤੋਂ ਬਾਅਦ ਅਧਿਕਾਰੀਆਂ ਨੇ ਸੂਬੇ ਦੇ ਮੰਦਰਾਂ ‘ਤੇ ਹਾਈ ਸਕਿਓਰਿਟੀ ਅਲਰਟ ਦੇ ਹੁਕਮ ਦਿੱਤੇ ਹਨ ਅਤੇ 400 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ। ਹਮਲਾਵਰਾਂ ਨੇ ਐਤਵਾਰ ਨੂੰ ਸਿੰਧ ਸੂਬੇ ਦੇ ਕਸ਼ਮੋਰ ਇਲਾਕੇ ‘ਚ ਮੰਦਰ ਅਤੇ ਨੇੜਲੇ ਹਿੰਦੂ ਘਰਾਂ ‘ਤੇ ਹਮਲਾ ਕੀਤਾ। ਸਿੰਧ ਦੇ ਪੁਲਿਸ ਮੁਖੀ ਗੁਲਾਮ ਨਬੀ ਮੈਮਨ ਨੇ ਸੂਬੇ ਭਰ ਦੇ ਮੰਦਰਾਂ ਦੀ ਸੁਰੱਖਿਆ ਲਈ ਹਾਈ ਅਲਰਟ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Leave a comment