ਪਾਕਿਸਤਾਨ, 5 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੇ ਵਿੱਤ ਮੰਤਰੀ ਅਬਦੁੱਲ ਹਫੀਜ਼ ਸ਼ੇਖ ਨੂੰ ਮਹੱਤਵਪੂਰਨ ਸੈਨੇਟ ਚੋਣਾਂ ‘ਚ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜਾ ਗਿਲਾਨੀ ਨੇ ਹਰਾ ਦਿੱਤਾ। ਇਸ ਨਤੀਜੇ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਵਿਅਕਤੀਗਤ ਰੂਪ ਨਾਲ ਮੰਤਰੀ ਮੰਡਲ ਦੇ ਆਪਣੇ ਸਹਿਯੋਗੀ ਲਈ ਪ੍ਰਚਾਰ ਕੀਤਾ ਸੀ।