#OTHERS

ਪਾਕਿਸਤਾਨ ‘ਚ ਹਿੰਦੂ ਡਾਕਟਰ ਦੀ ਗੋਲੀਆਂ ਮਾਰ ਕੇ ਹੱਤਿਆ

ਇਸਲਾਮਾਬਾਦ, 31 ਮਾਰਚ (ਪੰਜਾਬ ਮੇਲ)- ਪਾਕਿਸਤਾਨੀ ਹਿੰਦੂ ਡਾਕਟਰ ਡਾਕਟਰ ਬੀਰਬਲ ਗੇਨਾਨੀ ਨੂੰ ਆਪਣੇ ਕਲੀਨਿਕ ਤੋਂ ਘਰ ਪਰਤਦੇ ਸਮੇਂ ਕਰਾਚੀ ਦੇ ਲਯਾਰੀ ਨੇੜੇ ਗੋਲੀ ਮਾਰ ਕੇ ਮਾਰ ਦਿੱਤਾ। ਉਹ ਕਰਾਚੀ ਮੈਟਰੋਪੋਲੀਟਨ ਕਾਰਪੋਰੇਸ਼ਨ (ਕੇ.ਐੱਮ.ਸੀ.) ਦੇ ਸਾਬਕਾ ਸੀਨੀਅਰ ਡਾਇਰੈਕਟਰ ਸਿਹਤ ਅਤੇ ਅੱਖਾਂ ਦੇ ਮਾਹਿਰ ਡਾਕਟਰ ਸਨ। ਪੁਲਿਸ ਮੁਤਾਬਕ ਡਾਕਟਰ ਬੀਰਬਲ ਗੇਨਾਨੀ ਅਤੇ ਉਨ੍ਹਾਂ ਦੀ ਸਹਾਇਕ ਮਹਿਲਾ ਡਾਕਟਰ ਰਾਮਸਵਾਮੀ ਤੋਂ ਗੁਲਸ਼ਨ-ਏ-ਇਕਬਾਲ ਜਾ ਰਹੇ ਸਨ ਕਿ ਲਯਾਰੀ ਐਕਸਪ੍ਰੈਸ ਵੇਅ ‘ਤੇ ਗਾਰਡਨ ਇੰਟਰਚੇਂਜ ਨੇੜੇ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਨੂੰ ਨਿਸ਼ਾਨਾ ਬਣਾਇਆ। ਡਾਕਟਰ ਗੇਨਾਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਸ ਦੀ ਸਹਾਇਕ ਮਹਿਲਾ ਡਾਕਟਰ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਈ। ਹੱਤਿਆ ਦੇ ਪਿੱਛੇ ਦਾ ਸਹੀ ਕਾਰਨ ਪਤਾ ਨਹੀਂ ਲੱਗਿਆ।

Leave a comment