#OTHERS

ਪਾਕਿਸਤਾਨ ’ਚ ਜੈਸ਼ ਦੇ ਅੱਤਵਾਦੀ ਦੀ ਗੋਲ਼ੀ ਮਾਰ ਕੇ ਹੱਤਿਆ

ਪਾਕਿਸਤਾਨ ’ਚ ਜੈਸ਼ ਦੇ ਅੱਤਵਾਦੀ ਤਾਜ ਮੁਹੰਮਦ ਦੀ ਗੋਲ਼ੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪਾਕਿਸਤਾਨ ਦੇ ਬਾਰਾ ਵਿਚ ਅਣਪਛਾਤੇ ਲੋਕਾਂ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ। ਉਹ ਮੋਸਟ ਵਾਂਟੇਡ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅਬਦੁਲ ਰਊਫ ਅਸਗਰ ਦਾ ਰਿਸ਼ਤੇਦਾਰ ਅਤੇ ਸੱਜਾ ਹੱਥ ਸੀ। ਅਸਗਰ ਕਈ ਅੱਤਵਾਦੀ ਘਟਨਾਵਾਂ ’ਚ ਸ਼ਾਮਲ ਹੈ।
ਪਾਕਿਸਤਾਨ ’ਚ 1-2 ਦਿਨਾਂ ਦੇ ਵਕਫ਼ੇ ’ਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅੱਜ ਦੀ ਘਟਨਾ ਤੋਂ ਬਾਅਦ ਹੋਰ ਪਾਕਿਸਤਾਨੀ ਦਹਿਸ਼ਤਗਰਦ ਡਰ ਵਿਚ ਹਨ। ਆਈ.ਐੱਸ.ਆਈ. ਬੌਖਲਾ ਗਈ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਲਗਾਤਾਰ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀਆਂ ਨੂੰ ਮਾਰ ਰਿਹਾ ਹੈ। ਅਣਪਛਾਤੇ ਲੋਕ ਉਨ੍ਹਾਂ ਨੂੰ ਗੋਲ਼ੀ ਮਾਰ ਰਹੇ ਹਨ।