#INDIA

ਪਾਕਿਸਤਾਨ ’ਚ ਆਪਣੇ ਇੰਸਟਾਗ੍ਰਾਮ ਦੋਸਤ ਨੂੰ ਮਿਲਣ ਜਾਣ ਲਈ ਨਾਬਾਲਗ ਲੜਕੀ ਜੈਪੁਰ ਹਵਾਈ ਅੱਡੇ ’ਤੇ ਪੁੱਜੀ

ਜੈਪੁਰ, 29 ਜੁਲਾਈ (ਪੰਜਾਬ ਮੇਲ)- ਨਾਬਾਲਗ ਲੜਕੀ, ਜੋ ਆਪਣੇ ਇੰਸਟਾਗ੍ਰਾਮ ਦੋਸਤ ਨੂੰ ਮਿਲਣ ਲਈ ਪਾਕਿਸਤਾਨ ਜਾਣਾ ਚਾਹੁੰਦੀ ਸੀ, ਨੂੰ ਜੈਪੁਰ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪੁਲੀਸ ਦੇ ਹਵਾਲੇ ਕਰ ਦਿੱਤਾ। ਹਵਾਈ ਅੱਡੇ ਦੇ ਸਟੇਸ਼ਨ ਅਧਿਕਾਰੀ ਦਿਗਪਾਲ ਸਿੰਘ ਨੇ ਦੱਸਿਆ ਕਿ ਸੀਕਰ ਦੇ ਸ੍ਰੀਮਾਧੋਪੁਰ ਦੀ ਰਹਿਣ ਵਾਲੀ ਲੜਕੀ ਕੋਲ ਅੰਤਰਰਾਸ਼ਟਰੀ ਯਾਤਰਾ ਲਈ ਲੋੜੀਂਦੇ ਦਸਤਾਵੇਜ਼ ਨਹੀਂ ਸਨ। ਨਾਲ ਇਹ ਵੀ ਕਿਹਾ ਕਿ ਜੈਪੁਰ ਤੋਂ ਪਾਕਿਸਤਾਨ ਲਈ ਕੋਈ ਉਡਾਣ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਲੜਕੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਇੰਸਟਾਗ੍ਰਾਮ ਦੋਸਤ ਨੂੰ ਮਿਲਣ ਪਾਕਿਸਤਾਨ ਜਾਣ ਲਈ ਏਅਰਪੋਰਟ ਗਈ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲੜਕੀ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਜਾਵੇਗਾ। ਹਾਲ ਹੀ ‘ਚ ਰਾਜਸਥਾਨ ਦੇ ਅਲਵਰ ਦੀ ਰਹਿਣ ਵਾਲੀ 34 ਸਾਲਾ ਵਿਆਹੁਤਾ ਔਰਤ ਆਪਣੇ ਫੇਸਬੁੱਕ ਦੋਸਤ ਨੂੰ ਮਿਲਣ ਲਈ ਵੈਧ ਪਾਸਪੋਰਟ ਅਤੇ ਵੀਜ਼ੇ ‘ਤੇ ਪਾਕਿਸਤਾਨ ਗਈ ਸੀ, ਜਿਸ ਨਾਲ ਉਸ ਨੇ ਬਾਅਦ ‘ਚ ਕਥਿਤ ਤੌਰ ’ਤੇ ਵਿਆਹ ਕਰਵਾ ਲਿਆ।

Leave a comment