#SPORTS

ਪਾਕਿਸਤਾਨ ਏਸ਼ੀਆ ਕੱਪ ਦਾ ਕਰ ਸਕਦਾ ਹੈ ਬਾਈਕਾਟ, ਟੂਰਨਾਮੈਂਟ ’ਤੇ ਰੱਦ ਹੋਣ ਦਾ ਖ਼ਤਰਾ

ਕਰਾਚੀ, 6 ਜੂਨ (ਪੰਜਾਬ ਮੇਲ)-   ਸ੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਵਲੋਂ ਪ੍ਰਸਤਾਵਿਤ ‘ਹਾਈਬ੍ਰਿਡ ਮਾਡਲ’ ਨੂੰ ਰੱਦ ਕਰਨ ਤੋਂ ਬਾਅਦ ਮੇਜ਼ਬਾਨ ਪਾਕਿਸਤਾਨ ਸਤੰਬਰ ‘ਚ ਹੋਣ ਵਾਲੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚੋਂ ਬਾਹਰ ਹੋ ਸਕਦਾ ਹੈ। ਇਸ ਹਾਲਤ ’ਚ ਟੂਰਨਾਮੈਂਟ ਰੱਦ ਹੋ ਸਕਦਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਮੁਖੀ ਨਜਮ ਸੇਠੀ ਦੁਆਰਾ ਪ੍ਰਸਤਾਵਿਤ ਹਾਈਬ੍ਰਿਡ ਮਾਡਲ ਅਨੁਸਾਰ ਪਾਕਿਸਤਾਨ ਨੇ ਏਸ਼ੀਆ ਕੱਪ ਦੇ ਤਿੰਨ ਜਾਂ ਚਾਰ ਮੈਚ ਘਰੇਲੂ ਮੈਦਾਨ ਵਿੱਚ ਕਰਵਾਉਣੇ ਸਨ, ਜਦੋਂ ਕਿ ਭਾਰਤ ਦੇ ਮੈਚ ਕਿਸੇ ਹੋਰ ਥਾਂ ਖੇਡੇ ਜਾ ਸਕਦੇ ਸਨ। ਸੁਰੱਖਿਆ ਚਿੰਤਾਵਾਂ ਕਾਰਨ ਭਾਰਤ ਵੱਲੋਂ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਇਹ ਵਿਚਾਰ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਲੰਕਾ, ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਨੇ ਟੂਰਨਾਮੈਂਟ ਨੂੰ ਪਾਕਿਸਤਾਨ ਤੋਂ ਬਾਹਰ ਕਰਨ ਲਈ ਭਾਰਤੀ ਕ੍ਰਿਕਟ ਬੋਰਡ  ਦਾ ਸਮਰਥਨ ਕੀਤਾ ਹੈ।

Leave a comment