12.3 C
Sacramento
Tuesday, October 3, 2023
spot_img

ਪਾਇਲਟ ਦੀ ਅਚਾਨਕ ਦਿਲ ਦੇ ਦੌਰੇ ਕਾਰਨ ਮੌਤ ਹੋਣ ਮਗਰੋਂ ਫਲਾਈਟ ਦੀ ਐਮਰਜੈਂਸੀ ਲੈਂਡਿੰਗ

– ਜਹਾਜ਼ ’ਚ ਸਵਾਰ ਸਨ 271 ਯਾਤਰੀ
– ਮਿਆਮੀ ਤੋਂ ਚਿਲੀ ਦੀ ਰਾਜਧਾਨੀ ਸੈਂਟੀਆਗੋ ਜਾ ਰਹੀ ਸੀ ਫਲਾਈਟ
ਨਿਊਯਾਰਕ, 19 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਮਿਆਮੀ ਤੋਂ ਚਿਲੀ ਦੀ ਰਾਜਧਾਨੀ ਸੈਂਟੀਆਗੋ ਜਾ ਰਹੀ ਇੱਕ ਫਲਾਈਟ ਦੇ ਪਾਇਲਟ ਦੀ ਬਾਥਰੂਮ ਵਿਚ ਮੌਤ ਹੋਣ ਕਾਰਨ ਫਲਾਈਟ ਦੀ ਪਨਾਮਾ ’ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਫਲਾਈਟ ’ਚ 271 ਯਾਤਰੀ ਸਵਾਰ ਸਨ। ਰਿਪੋਰਟ ਮੁਤਾਬਕ ਪਾਇਲਟ ਦੀ ਪਛਾਣ ਕੈਪਟਨ ਇਵਾਨ ਐਂਡੋਰ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 56 ਸਾਲ ਸੀ। ਐਂਡੋਰ LATAM ਏਅਰਲਾਈਨ ਦੀ ਉਡਾਣ ਭਰ ਰਹੇ ਸਨ, ਇਸ ਦੌਰਾਨ ਉਨ੍ਹਾਂ ਨੂੰ ਛਾਤੀ ਵਿਚ ਦਰਦ ਹੋਣ ਲੱਗਾ। ਇਵਾਨ ਜਹਾਜ਼ ਨੂੰ ਆਪਣੇ ਸਾਥੀ ਕੋ-ਪਾਇਲਟ ਨੂੰ ਸਪੁਰਦ ਕਰਕੇ ਬਾਥਰੂਮ ਚਲੇ ਗਏ ਪਰ ਬਾਥਰੂਮ ਵਿਚ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਉੱਥੇ ਹੀ ਡਿੱਗ ਪਏ। ਪਾਇਲਟ ਨੂੰ ਇਸ ਹਾਲਤ ’ਚ ਦੇਖ ਕੇ ਏਅਰਲਾਈਨਜ਼ ਦੇ ਕਰੂ ਮੈਂਬਰ ਨੇ ਉਨ੍ਹਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਕਾਫੀ ਨਹੀਂ ਸੀ, ਜਿਸ ਮਗਰੋਂ ਕੋ-ਪਾਇਲਟ ਦੀ ਮਦਦ ਨਾਲ ਫਲਾਈਟ ਦੀ ਪਨਾਮਾ ਸਿਟੀ ਦੇ ਟੋਕੁਮੇਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਲੈਂਡਿਗ ਤੋਂ ਬਾਅਦ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਪਾਇਲਟ ਇਵਾਨ ਐਂਡੋਰ ਦੀ ਮੌਤ ਹੋ ਚੁੱਕੀ ਸੀ। ਇਵਾਨ 25 ਸਾਲਾਂ ਤੋਂ ਪਾਇਲਟ ਵਜੋਂ ਸੇਵਾਵਾਂ ਦੇ ਰਹੇ ਸਨ।
LATAM ਏਅਰਲਾਈਨ ਗਰੁੱਪ ਨੇ ਆਪਣੇ ਬਿਆਨ ਵਿਚ ਕਿਹਾ ਕਿ ਮਿਆਮੀ ਤੋਂ ਸੈਂਟੀਆਗੋ ਜਾਣ ਵਾਲੀ ਫਲਾਈਟ LA505 ਨੂੰ ਸਿਹਤ ਐਮਰਜੈਂਸੀ ਕਾਰਨ ਪਨਾਮਾ ਸਿਟੀ ਦੇ ਟੋਕੁਮੇਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੈਂਡ ਕਰਨਾ ਪਿਆ। ਏਅਰਲਾਈਨ ਨੇ ਪਾਇਲਟ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਅਤੇ ਕਿਹਾ, ਅਸੀਂ ਉਨ੍ਹਾਂ ਦੇ 25 ਸਾਲਾਂ ਦੇ ਕਰੀਅਰ ਅਤੇ ਮਹੱਤਵਪੂਰਨ ਯੋਗਦਾਨ ਲਈ ਧੰਨਵਾਦੀ ਹਾਂ। ਉਡਾਣ ਦੌਰਾਨ ਪਾਇਲਟ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਵੀ ਕੀਤੀ ਗਈ ਸੀ। ਅਫ਼ਸੋਸ ਦੀ ਗੱਲ ਹੈ ਕਿ ਲੈਂਡਿੰਗ ਦੇ ਤੁਰੰਤ ਬਾਅਦ ਡਾਕਟਰੀ ਸਹਾਇਤਾ ਦੇ ਬਾਵਜੂਦ, ਇਵਾਨ ਐਂਡੋਰ ਨੂੰ ਬਚਾਇਆ ਨਹੀਂ ਜਾ ਸਕਿਆ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles