#SPORTS

ਪਹਿਲੇ ਟੈਸਟ ਮੈਚ ‘ਚ ਰੋਹਿਤ ਸ਼ਰਮਾ ਦੇ ਸੈਂਕੜੇ ਨਾਲ ਭਾਰਤ ਦੀਆਂ 7 ਵਿਕਟਾਂ ‘ਤੇ 321 ਦੌੜਾਂ

ਨਾਗਪੁਰ, 10 ਫਰਵਰੀ (ਪੰਜਾਬ ਮੇਲ)- ਕਪਤਾਨ ਰੋਹਿਤ ਸ਼ਰਮਾ ਦੇ ਸ਼ਾਨਦਾਰ ਨੌਵੇਂ ਟੈਸਟ ਸੈਂਕੜੇ ਤੋਂ ਬਾਅਦ ਹਰਫ਼ਨਮੌਲਾ ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਦੇ ਨਾਬਾਦ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਪਹਿਲੀ ਪਾਰੀ ਵਿਚ 144 ਦੌੜਾਂ ਦੀ ਲੀਡ ਲੈ ਲਈ। ਕਪਤਾਨ ਵਜੋਂ ਰੋਹਿਤ ਦਾ ਇਹ ਪਹਿਲਾ ਟੈਸਟ ਸੈਂਕੜਾ ਹੈ, ਜਿਸ ਦੀ ਮਦਦ ਨਾਲ ਭਾਰਤ ਨੇ ਸੱਤ ਵਿਕਟਾਂ ‘ਤੇ 321 ਦੌੜਾਂ ਬਣਾਈਆਂ। ਆਸਟ੍ਰੇਲੀਆਈ ਪਾਰੀ ‘ਚ ਪੰਜ ਵਿਕਟਾਂ ਲੈਣ ਵਾਲੇ ਜਡੇਜਾ 66 ਅਤੇ ਅਕਸ਼ਰ ਪਟੇਲ 52 ਦੌੜਾਂ ‘ਤੇ ਖੇਡ ਰਹੇ ਹਨ। ਦੋਵਾਂ ਨੇ ਅੱਠਵੀਂ ਵਿਕਟ ਦੀ ਅਟੁੱਟ ਸਾਂਝੇਦਾਰੀ ਵਿਚ 81 ਦੌੜਾਂ ਜੋੜੀਆਂ। ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 177 ਦੌੜਾਂ ਬਣਾਈਆਂ ਸਨ।

Leave a comment